ਧਮਕੀਆਂ ਮਿਲਣ ਦੇ ਖਿਲਾਫ ਸਿਵਲ ਹਸਪਤਾਲ ਸਰਦੂਲਗੜ੍ਹ ਦੇ ਮੁਲਾਜ਼ਮ ਲਗਾਉਣਗੇ 3 ਮਾਰਚ ਨੂੰ ਧਰਨਾ

ਧਮਕੀਆਂ ਮਿਲਣ ਦੇ ਖਿਲਾਫ ਸਿਵਲ ਹਸਪਤਾਲ ਸਰਦੂਲਗੜ੍ਹ ਦੇ ਮੁਲਾਜ਼ਮ 3 ਮਾਰਚ ਨੂੰ ਲਗਾਉਣਗੇ ਧਰਨਾ

ਧਮਕੀਆਂ ਮਿਲਣ ਦੇ ਖਿਲਾਫ ਸਿਵਲ ਹਸਪਤਾਲ ਸਰਦੂਲਗੜ੍ਹ ਦੇ ਮੁਲਾਜ਼ਮ 3 ਮਾਰਚ ਨੂੰ ਲਗਾਉਣਗੇ ਧਰਨਾ

ਸਰਦੂਲਗੜ੍ਹ-1 ਮਾਰਚ (ਜ਼ੈਲਦਾਰ ਟੀ.ਵੀ.)ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ 3 ਮਾਰਚ ਨੂੰ ਸਿਹਤ ਵਿਭਾਗ ਦੇ ਮੁਲਾਜ਼ਮਾਂ ਵਲੋਂ ਧਰਨਾ ਲਗਾਇਆ ਜਾਵੇਗਾ।ਮਲਟੀਪਰਪਜ਼ ਵਰਕਰਜ਼ ਹੈਲਥ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਗੁਰਪਾਲ ਸਿੰਘ ਘੁੱਦੂਵਾਲਾ ਨੇ ਦੱਸਿਆ ਕਿ ਹਸਪਤਾਲ ਦੇ ਅਮਲੇ ਨੂੰ ਬਿਨਾਂ ਵਜ੍ਹਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ।ਪਿਛਲੇ ਕਾਫੀ ਸਮੇਂ ਤੋਂ ਕੁਝ ਲੋਕ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।ਇਸ ਗੁੰਡਾਗਰਦੀ ਦੇ ਖਿਲਾਫ ਪੀ.ਸੀ.ਐਮ.ਐਸ.ਯੂਨੀਅਨ,ਕਮਿਊਨਿਟੀ ਹੈਲਥ ਅਫ਼ਸਰ ਯੂਨੀਅਨ,ਆਸ਼ਾ ਵਰਕਰਜ਼ ਤੇ ਫੈਸਿਲੀਟੇਟਰ ਯੂਨੀਅਨ,ਮਨਿਸਟਰੀਅਲ ਸਟਾਫ,ਐਨ.ਐਚ.ਐਮ.ਸਟਾਫ,ਲੈਬ ਤਕਨੀਸ਼ੀਅਨ ਸਟਾਫ,ਆਰ.ਬੀ.ਐਸ.ਕੇ. ਸਟਾਫ,ਦਰਜਾ ਚਾਰ ਯੂਨੀਅਨ,ਵਪਾਰ ਮੰਡਲ ਤੋਂ ਇਲਾਵਾ ਹੋਰਨਾ ਭਰਾਤਰੀ ਜਥੇਬੰਦੀਆ ਦੇ ਸਹਿਯੋਗ ਨਾਲ 1 ਦਿਨਾ ਸ਼ਾਂਤਮਈ ਧਰਨਾ ਦਿੱਤਾ ਜਾਵੇਗਾ।ਜੇਕਰ ਫਿਰ ਵੀ ਮਸਲਾ ਹੱਲ ਨਾ ਹੋਇਆ ਤਾਂ ਭਵਿੱਖ ਦੌਰਾਨ ਤਿੱਖਾ ਸੰਘਰਸ਼ ਵਿੱਢਣ ਦੀ ਰੂਪ-ਰੇਖਾ ਉਲੀਕੀ ਜਾਵੇਗੀ।

Read Previous

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਧਰਨਾ ਲਗਾਇਆ

Read Next

ਸਰਬਤ ਸਿਹਤ ਬੀਮਾ ਯੋਜਨਾਂ ਤਹਿਤ ਹਸਪਤਾਲਾਂ’ਚ ਨਕਦੀ ਰਹਿਤ ਇਲਾਜ ਜਾਰੀ

Leave a Reply

Your email address will not be published. Required fields are marked *

Most Popular

error: Content is protected !!