ਗਰਭਵਤੀ ਮਹਿਲਾਵਾਂ ਦੀ ਜਾਂਚ ਸਬੰਧੀ ਕੈਂਪ ਲਗਾਇਆ
ਸਰਦੂਲਗੜ੍ਹ- 10 ਫਰਵਰੀ(ਜ਼ੈਲਦਾਰ ਟੀ.ਵੀ.) ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ.ਵੇਦ ਪ੍ਰਕਾਸ਼ ਸੰਧੂ ਦੀ ਅਗਵਾਈ’ਚ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਤਵ ਅਭਿਆਨ ਤਹਿਤ ਕੈਂਪ ਲਗਾਇਆ ਗਿਆ।ਜਿਸ ਦੌਰਾਨ ਗਰਭਵਤੀ ਮਹਿਲਾਵਾਂ ਦੀ ਡਾਕਟਰੀ ਜਾਂਚ ਕੀਤੀ ਗਈ।ਡਾ.ਸੰਧੂ ਮੁਤਾਬਿਕ ਗਰਭਵਤੀ ਕਾਲ ਤੋਂ ਜਣੇਪੇ ਤੱਕ ਹਰ ਮਹਿਲਾ ਦੀ 4 ਵਾਰ ਜਾਂਚ ਕਰਾੳਣੀ ਚਾਹੀਦੀ ਹੈ।ਜਿਸ ਵਿਚ ਐਚ.ਬੀ. ਹੈਪਾਟਾਈਟਸ ਬੀ.ਅਤੇ ਸੀ.ਤੋਂ ਇਲਾਵਾ ਐਚ.ਆਈ.ਵੀ. ਦੇ ਟੈਸਟ ਕੀਤੇ ਜਾਂਦੇ ਹਨ।ਬਲਾਕ ਐਜੂਕੇਟਰ ਤਿਰਲੋਕ ਸਿੰਘ ਨੇ ਦੱਸਿਆ ਕਿ 39 ਗਰਭਵਤੀ ਮਹਿਲਾਵਾਂ ਦੀ ਜਾਂਚ ਕੀਤੀ ਗਈ।ਹਰ ਮਹੀਨੇ ਦੀ 9 ਤਰੀਕ ਨੂੰ ਝੁਨੀਰ ਤੇ ਸਰਦੂਲਗੜ੍ਹ’ਚ ਇਹ ਕੈਂਪ ਲਗਾਏ ਜਾਂਦੇ ਹਨ।ਇਸ ਮੌਕੇ ਡਾ..ਸ਼ਿਲਪੀ,ਹਰਜੀਤ ਕੌਰ ਦੇ ਨਾਲ ਆਸ਼ਾ ਵਰਕਰ ਰਵਲਜੀਤ ਕੌਰ,ਮੀਨਾ,ਜਸਵਿੰਦਰ ਕੌਰ,ਵੀਰਪਾਲ ਕੌਰ ਹਾਜ਼ਰ ਸਨ।