ਖੂਬ ਵਾਹ-ਵਾਹ ਖੱਟ ਰਿਹਾ ਹੈ ਬਲਜਿੰਦਰ ਸੰਗੀਲੇ ਦਾ ਗੀਤ‘ਦਾਤਾਂ ਤੇਰੀਆਂ

ਖੂਬ ਵਾਹ-ਵਾਹ ਖੱਟ ਰਿਹਾ ਹੈ ਬਲਜਿੰਦਰ ਸੰਗੀਲੇ ਦਾ ਗੀਤ‘ਦਾਤਾਂ ਤੇਰੀਆਂ

ਖੂਬ ਵਾਹ-ਵਾਹ ਖੱਟ ਰਿਹਾ ਹੈ ਬਲਜਿੰਦਰ ਸੰਗੀਲੇ ਦਾ ਗੀਤ‘ਦਾਤਾਂ ਤੇਰੀਆਂ

ਸਰਦੂਲਗੜ੍ਹ-8 ਫਰਵਰੀ (ਜ਼ੈਲਦਾਰ ਟੀ.ਵੀ.) ਵਾਈਟ ਕਰੋਅ ਦੀ ਪੇਸ਼ਕਸ਼ ਪ੍ਰਸਿੱਧ ਪੰਜਾਬੀ ਗਾਇਕ ਤੇ ਗੀਤਕਾਰ ਬਲਜਿੰਦਰ ਸੰਗੀਲਾ ਦਾ 7 ਫਰਵਰੀ ਨੂੰ ਰਿਲੀਜ਼ ਹੋਇਆ ਗੀਤ‘ਦਾਤਾਂ ਤੇਰੀਆਂ’ਖੂਬ ਵਾਹ-ਵਾਹ ਖੱਟ ਰਿਹਾ ਹੈ।ਵੱਡੀ ਗਿਣਤੀ’ਚ ਸੰਗੀਤ ਪ੍ਰੇਮੀ ਯੂ-ਟਿਊਬ ਤੋਂ ਇਲਾਵਾ ਸੰਚਾਰ ਦੇ ਹੋਰ ਸਾਧਨਾਂ ਰਾਹੀਂ ਇਸ ਨੂੰ ਸੁਣ ਰਹੇ ਹਨ।ਸਾਫ਼ ਸੁਥਰੇ ਸ਼ਬਦਾਂ ਦੀ ਲੜੀ’ਚ ਪਰੋਇਆ ਗੀਤ ਬਲਜਿੰਦਰ ਸੰਗੀਲੇ ਨੇ ਖ਼ੁਦ ਲਿਖਿਆ ਤੇ ਗਾਇਆ ਹੈ।ਜਿਸ ਨੂੰ ਸੁਣ ਕੇ ਇਕ ਵਾਰ ਤਾਂ ਇਨਸਾਨ ਦੀ ਹਊਮੈ ਖਤਮ ਹੋ ਜਾਂਦੀ ਹੈ।ਨਾਨਕ ਵੀ ਤੇਰਾ,ਰਾਮ ਵੀ ਤੇਰਾ,ਹਿੰਦ ਵੀ ਤੇਰਾ,ਪਾਕ ਵੀ ਤੇਰਾ ਜਿਹੇ ਬੋਲ ਸਾਬਿਤ ਕਰਦੇ ਹਨ ਕਿ ਪਰਮਾਤਮਾ ਦੁੱਖ-ਸੁੱਖ,ਚੰਗ-ਮੰਦੇ,ਇੱਜ਼ਤ-ਬਦਮਾਨੀ,ਸ਼ੋਹਰਤ-ਗੁੰਮਨਾਮੀ ਸਭ ਤੇਰੀ ਬਖਸ਼ਿਸ਼ ਹੈ।ਸਭ ਦਾਤਾਂ ਤੇਰੀਆਂ ਹਨ।ਗੀਤ ਦੇ ਨਿਰਮਾਤਾ ਰੌਕੀ ਸ਼ਰਮਾ ਤੇ ਵੀਡੀਓ ਨਿਰਦੇਸ਼ਨ ਗਾਇਕ ਨੇ ਖੁਦ ਕੀਤਾ ਹੈ।ਅਜੋਕੇ ਦੌਰ ਦੀ ਗਾਇਕੀ ਤੋਂ ਦੂਰ ਪੂਰੀ ਤਰਾਂ ਖੁੱਭ ਕੇ ਬਲਜਿੰਦਰ ਸੰਗੀਲੇ ਦੁਆਰਾ ਗਾਈ ਇਸ ਰਚਨਾ ਨੂੰ ਵਾਰ-ਵਾਰ ਸੁਣਨ ਨੂੰ ਜੀਅ ਕਰਦਾ ਹੈ।

Read Previous

Old electricity bill of 1940 viral on social media, people are surprised

Read Next

ਗਰਭਵਤੀ ਮਹਿਲਾਵਾਂ ਦੀ ਜਾਂਚ ਸਬੰਧੀ ਕੈਂਪ ਲਗਾਇਆ

Leave a Reply

Your email address will not be published. Required fields are marked *

Most Popular

error: Content is protected !!