ਭਾਕਿਯੂ ਏਕਤਾ ਉਗਰਾਹਾਂ ਨੇ ਜ਼ਮੀਨ ਦੀ ਕੁਰਕੀ ਰੁਕਵਾਈ
ਸਰਦੂਲਗੜ੍ਹ-20 ਜਨਵਰੀ(ਜ਼ੈਲਦਾਰ ਟੀ.ਵੀ.) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਝੁਨੀਰ ਦੇ ਪਿੰਡ ਘੁੱਦੂਵਾਲਾ ਵਿਖੇ ਜ਼ਮੀਨ ਦੀ ਕੁਰਕੀ ਰੁਕਵਾਈ।ਜਾਣਕਾਰੀ ਮੁਤਾਬਿਕ ਉਕਤ ਪਿੰਡ ਦੇ ਇਕ ਕਿਸਾਨ ਸਿਰ ਸੈਂਟਰਲ ਬੈਂਕ ਆਫ ਇੰਡੀਆ(ਮਾਨਸਾ) ਦੀ 1 ਲੱਖ 49332 ਰੁ. ਦੀ ਲੈਣਦਾਰੀ ਸੀ।ਜਿਸ ਕਾਰਨ ਉਸ ਦੀ ਜ਼ਮੀਨ ਕੁਰਕੀ ਦੇ ਹੁਕਮ ਜਾਰੀ ਹੋਏ ਸਨ।ਜਦੋਂ ਨਾਇਬ ਤਹਿਸੀਲਦਾਰ ਤੇ ਹੋਰ ਮੁਲਾਜ਼ਮ ਉੱਥੇ ਪਹੁੰਚੇ ਤਾਂ ਹਾਜ਼ਰ ਕਿਸਾਨ ਆਗੂਆਂ ਨੇ ਕੁਰਕੀ ਦਾ ਵਿਰੋਧ ਕਰਦੇ ਹੋਏ ਉਨ੍ਹਾਂ ਨੂੰ ਵਾਪਸ ਮੋੜ ਦਿੱਤਾ।ਇਸ ਮੌਕੇ ਜ਼ਿਲ੍ਹਾ ਆਗੂ ਉੱਤਮ ਸਿੰਘ ਰਾਮਾਂਨੰਦੀ,ਸਰਦੂਲਗੜ੍ਹ ਬਲਾਕ ਦੇ ਪ੍ਰਧਾਨ ਹਰਪਾਲ ਸਿੰਘ ਮੀਰਪੁਰ,ਰਾਜਿੰਦਰ ਸਿੰਘ ਲਾਲਿਆਂਵਾਲੀ,ਦਲੇਲ ਸਿੰਘ ਮੀਆਂ,ਲੀਲਾ ਸਿੰਘ ਭੰਮੇ ਕਲਾਂ,ਕੁਲਦੀਪ ਸਿੰਘ ਚਚੋਹਰ,ਨਛੱਤਰ ਸਿੰਘ ਤੇ ਹਰਚੰਦ ਸਿੰਘ ਹਾਜ਼ਰ ਸਨ।