ਨਿਧਾਨ ਸਿੰਘ ਬਣੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਬਲਾਕ ਸਰਦੂਲਗੜ੍ਹ ਦੇ ਪ੍ਰਧਾਨ
ਸਰਦੂਲਗੜ੍ਹ- 17 ਜਨਵਰੀ (ਜ਼ੈਲਦਾਰ ਟੀ.ਵੀ.) ਡੈਮੋਕ੍ਰੇਟਿਕ ਟੀਚਰਜ਼ ਫਰੰਟ ਬਲਾਕ ਸਰਦੂਲਗੜ੍ਹ ਦਾ ਚੋਣ ਇਜਲਾਸ ਸਥਾਨਕ ਸ਼ਹਿਰ ਵਿਖੇ ਹੋਇਆ।11 ਮੈਂਬਰੀ ਕਮੇਟੀ ਦੀ ਚੋਣ ਕਰਮਜੀਤ ਸਿੰਘ ਤਾਮਕੋਟ ਤੇ ਹਰਜਿੰਦਰ ਸਿੰਘ ਅਨੂਪਗੜ੍ਹ ਦੀ ਦੇਖ-ਰੇਖ’ਚ ਕੀਤੀ ਗਈ।ਇਸ ਦੌਰਾਨ ਨਿਧਾਨ ਸਿੰਘ ਪ੍ਰਧਾਨ,ਅੰਮ੍ਰਿਤਪਾਲ ਸਿੰਘ ਕਰੰਡੀ ਸਕੱਤਰ,ਬਾਦਲ ਸਿੰਘ ਚੋਟੀਆਂ ਮੀਤ ਪ੍ਰਧਾਨ,ਬਿੱਟੂ ਕੁਮਾਰ ਵਿੱਤ ਸਕੱਤਰ,ਜੱਗਾ ਸਿੰਘ ਆਦਮਕੇ ਪ੍ਰੈੱਸ ਸਕੱਤਰ ਚੁਣੇ ਗਏ।ਗੁਰਦੀਪ ਸਿੰਘ ਝੰਡੂਕੇ,ਰਾਜ ਕੁਮਾਰ,ਮਨਵੀਰ ਕੌਰ,ਸੰਦੀਪ ਕੌਰ ਜਟਾਣਾ,ਹਰਵਿੰਦਰਪਾਲ ਜਟਾਣਾ ਕਮੇਟੀ ਮੈਂਬਰ ਨਾਮਜ਼ਦ ਕੀਤੇ।ਇਸ ਤੋਂ ਪਹਿਲਾਂ ਡਾ.ਬਿੱਕਰਜੀਤ ਸਿੰਘ ਸਾਧੂਵਾਲਾ ਨੇ ਅਧਿਆਪਕਾਂ ਦੀਆਂ ਮੰਗਾਂ,ਸਮੱਸਿਆਵਾਂ ਤੇ ਸੰਗਠਨ ਦੇ ਮਹੱਤਵ ਸਬੰਧੀ ਵਿਚਾਰ ਸਾਂਝੇ ਕੀਤੇ।ਇਕੱਤਰ ਅਧਿਆਪਕਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਲਟਕਦੇ ਮਸਲੇ ਤੁਰੰਤ ਹੱਲ ਕੀਤੇ ਜਾਣ।ਇਸ ਮੌਕੇ ਸੂਬਾ ਕਮੇਟੀ ਮੈਂਬਰ ਰਾਜਵਿੰਦਰ ਸਿੰਘ ਬਹਿਣੀਵਾਲ,ਚਰਨਪਾਲ ਸਿੰਘ ਦਸੌਂਧੀਆ,ਨਵਜੋਸ਼ ਸਪੋਲੀਆ,ਹਰਫੂਲ ਸਿੰਘ ਬੋਹਾ,ਜਰਨੈਲ ਸਿੰਘ ਬੋਹਾ,ਅਮਨਦੀਪ ਪੰਨੂ,ਨਵਦੀਪ ਸਿੰਘ,ਗੁਰਮੇਲ ਸਿੰਘ ਹਾਜ਼ਰ ਸਨ।