ਸਾਫ਼ ਸੁਥਰੇ ਸ਼ਬਦਾਂ’ਚ ਪਰੋਇਆ ਗੀਤ‘ਸਾਥ’ਹੋਇਆ ਰਿਲੀਜ਼
ਸਰਦੂਲਗੜ੍ਹ- 6 ਨਵੰਬਰ (ਜ਼ੈਲਦਾਰ ਟੀ.ਵੀ.) ਪੰਜਾਬੀ ਸੰਗੀਤ ਦੇ ਖੇਤਰ’ਚ ਨਵੀਂ ਦਸਤਕ ਗਾਇਕ ਅਤੇ ਗੀਤਕਾਰ ਬਿੰਦਰ ਸ਼ਰਮਾ ਤੇ ਗੁਰਦੀਪ ਦੰਦੀਵਾਲ ਦੀ ਜੋੜੀ ਵਲੋਂ ਸਾਫ਼ ਸੁਥਰੇ ਸ਼ਬਦਾਂ’ਚ ਪਰੋਇਆ ਗੀਤ “ਸਾਥ”ਅੱਜ ਯੂ-ਟਿਊਬ ਤੇ ਰਿਲੀਜ਼ ਕਰ ਦਿੱਤਾ ਗਿਆ ਹੈ।ਇਸ ਪਰਿਵਾਰਿਕ ਗੀਤ ਨੂੰ ਪੰਜਾਬੀ ਸੰਗੀਤ ਪ੍ਰੇਮੀਆਂ ਵਲੋਂ ਭਰਪੂਰ ਹੁੰਗਾਰਾ ਮਿਲਣ ਦੀ ਆਸ ਹੈ।ਜ਼ਿਕਰ ਯੋਗ ਹੈ ਕਿ ਇਸ ਗੀਤ ਦੀ ਸ਼ਬਦਾਵਲੀ ਤੇ ਫਿਲਮਾਂਕਣ ਅਜੋਕੇ ਦੌਰ ਦੀ ਹਥਿਆਰਾਂ ਤੇ ਅਸ਼ਲੀਲਤਾ ਪਰੋਸਣ ਵਾਲੀ ਗਾਇਕੀ ਤੋਂ ਕੋਹਾਂ ਦੂਰ ਹੈ।ਗੀਤਕਾਰਾਂ ਨੇ ਕਮੀਨੇ,ਲਾਲਚੀ ਤੇ ਮਾੜੇ ਬੰਦੇ ਦੀ ਫਿਤਰਤ ਨੂੰ ਆਪਣੇ ਸ਼ਬਦਾਂ ਰਾਹੀਂ ਇਸ ਗੀਤ’ਚ ਬਾਖ਼ੂਬੀ ਬਿਆਨ ਕੀਤਾ ਹੈ।ਜਿਸ ਕਰਕੇ‘ਮਾਰ-ਮਾਰ ਮਿੱਠੀਆਂ ਚਲਾਵੇ ਛੁਰੀਆਂ,ਸਾਥ ਛੱਡ ਦੇਣਾ ਚਾਹੀਦਾ ਹੈ ਓਸ ਬੰਦੇ ਦਾ’ਜਿਹੇ ਮੁੱਖੜੇ ਦਾ ਲੋਕਾਂ ਦੀ ਜ਼ੁਬਾਨ ਤੇ ਚੜ੍ਹ ਜਾਣਾ ਸੁਭਾਵਿਕ ਜਾਪਦਾ ਹੈ।ਗੀਤ ਦਾ ਸੰਗੀਤ ਗੁਰਜੀਤ ਮਾਨ ਤੇ ਵੀਡੀਓ ਫਿਲਮਾਂਕਣ ਵਿਲਾਸਰਾ ਫਿਲਮਜ਼ ਵਲੋਂ ਤਿਆਰ ਕੀਤਾ ਗਿਆ ਹੈ।