ਅੱਖਾਂ ਦਾ ਦੀਪ ਜਗਾਉਣ ਵਾਲੇ ਡਾ.ਪਿਯੂਸ਼ ਗੋਇਲ ਨੂੰ ਸਨਮਾਨਿਤ ਕੀਤਾ (6 ਮਹੀਨਿਆਂ’ਚ ਕੀਤੇ 456 ਸਫਲ ਅਪਰੇਸ਼ਨ)

ਅੱਖਾਂ ਦਾ ਦੀਪ ਜਗਾਉਣ ਵਾਲੇ ਡਾ.ਪਿਯੂਸ਼ ਗੋਇਲ ਨੂੰ ਸਨਮਾਨਿਤ ਕੀਤਾ (6 ਮਹੀਨਿਆਂ’ਚ ਕੀਤੇ 456 ਸਫਲ ਅਪਰੇਸ਼ਨ)

ਅੱਖਾਂ ਦਾ ਦੀਪ ਜਗਾਉਣ ਵਾਲੇ ਡਾ.ਪਿਯੂਸ਼ ਗੋਇਲ ਨੂੰ ਸਨਮਾਨਿਤ ਕੀਤਾ (6 ਮਹੀਨਿਆਂ’ਚ ਕੀਤੇ 456 ਸਫਲ ਅਪਰੇਸ਼ਨ)

ਸਰਦੂਲਗੜ੍ਹ- 5 ਨਵੰਬਰ (ਜ਼ੈਲਦਾਰ ਟੀ.ਵੀ.) ਜ਼ਿਲ੍ਹਾ ਮਾਨਸਾ ਦੇ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਤਾਇਨਾਤ ਅੱਖਾਂ ਦੇ ਮਾਹਿਰ ਡਾ. ਪਿਯੂਸ਼ ਗੋਇਲ ਨੂੰ ਉਨ੍ਹਾਂ ਦੀਆ ਵਧੀਆਂ ਸੇਵਾਵਾਂ ਬਦਲੇ ਸੀਨੀਅਰ ਮੈਡੀਕਲ ਅਫਸਰ ਡਾ.ਵੇਦ ਪ੍ਰਕਾਸ਼ ਸੰਧੂ ਤੇ ਦੂਸਰੇ ਸਿਹਤ ਮੁਲਾਜ਼ਮਾਂ ਵਲੋਂ ਸਨਮਾਨਿਤ ਕੀਤਾ ਗਿਆ।ਡਾ.ਸੰਧੂ ਨੇ ਡਾ.ਗੋਇਲ ਦੀ ਕਾਰਗੁਜ਼ਾਰੀ ਦੀ ਪ੍ਰਸੰਸਾ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਅਪ੍ਰੈਲ 2022 ਤੋਂ ਸਤੰਬਰ ਤੋਂ 2022 ਤੱਕ 6 ਮਹੀਨੇ ਦੇ ਸਮੇਂ ਦੌਰਾਨ ਅੱਖਾਂ ਦੇ ਸਫਲ ਅਪਰੇਸ਼ਨ ਕਰਕੇ 456 ਲੋਕਾਂ ਦੀਆਂ ਅੱਖਾਂ ਦਾ ਦੀਪ ਜਗਾਇਆ ਹੈ।ਬਲਾਕ ਐਜੂਕੇਟਰ ਤਰਲੋਕ ਸਿੰਘ ਨੇ ਕਿਹਾ ਕਿ ਅਜਿਹੇ ਮਿਹਨਤੀ ਤੇ ਕਾਬਿਲ ਡਾਕਟਰ ਇਲਾਕੇ ਦੇ ਲੋਕਾਂ ਲਈ ਵਰਦਾਨ ਹਨ।ਇਸ ਮੌਕੇ ਡਾ. ਮਿਲਨਜੋਤ ਕੌਰ,ਸੀਨੀਅਰ ਫਾਰਮੇਸੀ ਅਫ਼ਸਰ ਸ਼ਿਵਜੀ ਰਾਮ,ਵਿਸ਼ਾਲ ਤਾਇਲ,ਪ੍ਰਭਜੋਤ ਕੌਰ,ਕੁਲਦੀਪ ਸਿੰਘ,ਆਸ਼ਾ ਰਾਣੀ,ਰਵਲਜੀਤ ਕੌਰ,ਜਸਵਿੰਦਰ ਕੌਰ ਹਾਜ਼ਰ ਸਨ।

Read Previous

ਜ਼ਿਲ੍ਹਾ ਸਿਹਤ ਅਧਿਕਾਰੀ ਵਲੋਂ ਸਿਵਲ ਹਸਪਤਾਲ ਸਰਦੂਲਗੜ੍ਹ ਦਾ ਅਚਨਚੇਤ ਨਿਰੀਖਣ

Read Next

ਆਜ਼ਾਦ ਭਾਰਤ ਦੇ ਸਭ ਤੋਂ ਪਹਿਲੇ ਵੋਟਰ ਸ਼ਿਆਮ ਸਰਨ ਨੇਗੀ ਦਾ ਦਿਹਾਂਤ

Leave a Reply

Your email address will not be published. Required fields are marked *

Most Popular

error: Content is protected !!