ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਵੱਲੋਂ ਬਿਰਧ ਆਸ਼ਰਮ ਫੱਤਾ ਮਾਲੋਕਾ ਦਾ ਦੌਰਾ,District and Sessions Judge Visits old age Home Fatta Maloka

ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਵੱਲੋਂ ਬਿਰਧ ਆਸ਼ਰਮ ਫੱਤਾ ਮਾਲੋਕਾ ਦਾ ਦੌਰਾ, District and Sessions Judge Visits old age Home Fatta maloka

ਲੋੜਵੰਦ ਬਜ਼ੁਰਗਾਂ ਨੂੰ ਦੋ ਵਹੀਲ ਚੇਅਰਾਂ ਭੇਂਟ

ਸਰਦੂਲਗੜ੍ਹ -25 ਫਰਵਰੀ 2026 (ਪ੍ਰਕਾਸ਼ ਸਿੰਘ ਜ਼ੈਲਦਾਰ)
ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਮ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਮਾਨਸਾ ਮਨਜਿੰਦਰ ਸਿੰਘ ਨੇ ਬਿਰਧ ਘਰ ਪਿੰਡ ਫੱਤਾ ਮਾਲੋਕਾ ਦਾ ਦੌਰਾ ਕੀਤਾ। ਲੋੜਵੰਦ ਬਜ਼ੁਰਗਾਂ ਨੂੰ ਵਾਇਸ ਆਫ ਮਾਨਸਾ ਤੇ ਮਨੁੱਖੀ ਅਧਿਕਾਰ ਸੁਰੱਖਿਆ ਸੰਸਥਾ ਬਠਿੰਡਾ ਦੇ ਸਹਿਯੋਗ ਨਾਲ ਦੋ ਵ੍ਹੀਲ ਚੇਅਰਾਂ ਭੇਂਟ ਕੀਤੀਆਂ।

ਬਜ਼ੁਰਗਾਂ ਨਾਲ ਗੱਲਬਾਤ ਕੀਤੀ
ਸੈਸ਼ਨਜ਼ ਜੱਜ ਨੇ ਬਿਰਧ ਆਸ਼ਰਮ ਵਿਚ ਰਹਿ ਰਹੇ ਬੁਜ਼ਰਗਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਦੇ ਰਹਿਣ ਸਹਿਣ, ਖਾਣ ਪੀਣ, ਇਲਾਜ਼ ਤੇ ਇਲਾਜ਼ ਸਹੂਲਤਾਂ ਦਾ ਜਾਇਜ਼ਾ ਲਿਆ।ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਹਾਇਤਾ ਦੀ ਲੋੜ ਹੋਵੇ ਤਾਂ ਬੇਝਿਜਕ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਾਨਸਾ ਦੇ ਦਫ਼ਤਰ ਵਿਖੇ ਰਾਬਤਾ ਕੀਤਾ ਜਾ ਸਕਦਾ ਹੈ।

ਆਧਾਰ ਕਾਰਡ ਬਣਾ ਕੇ ਦੇਣ ਦਾ ਭਰੋਸਾ
ਸੈਸ਼ਨਜ਼ ਜੱਜ ਰਾਜਵਿੰਦਰ ਕੌਰ ਵਲੋਂ ਸਿਵਲ ਜੱਜ ਸੀਨੀਅਰ ਡਵੀਜ਼ਨ ਕਮ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਾਨਸਾ ਦੇ ਇਸ ਉਪਰਾਲੇ ਲਈ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਬਿਰਧ ਆਸ਼ਰਮ ਵਿੱਚ ਬੁਜ਼ਰਗਾਂ ਲਈ ਮੁਫ਼ਤ ਮੈਡੀਕਲ ਕੈਂਪ ਸਮੇਂ ਸਮੇਂ ‘ਤੇ ਲਗਦੇ ਰਹਿਣਗੇ। ਆਧਾਰ ਕਾਰਡ ਤੋਂ ਵਾਂਝੇ ਬੁਜ਼ਰਗਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਕਾਰਡ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਜਲਦੀ ਬਣਾਏ ਜਾਣਗੇ।

ਇਸ ਮੌਕੇ ਵਾਇਸ ਆਫ਼ ਮਾਨਸਾ ਤੋਂ ਹਰਿੰਦਰ ਸਿੰਘ ਮਾਨਸ਼ਾਹੀਆ, ਸੇਠੀ ਸੰਘ ਸਰਾਂ, ਲਖਵਿੰਦਰ ਸਿੰਘ ਮੂਸਾ, ਬਿਰਧ ਆਸ਼ਰਮ ਦੇ ਪ੍ਰਬੰਧਕ ਗੁਰਧਿਆਨ ਸਿੰਘ, ਬਿਰਧ ਆਸ਼ਰਮ ਦੇ ਸਟਾਫ ਮੈਂਬਰ ਹਾਜ਼ਰ ਸਨ।

Read Previous

ਮੁੱਖ ਮੰਤਰੀ ਨੇ ਝੁਨੀਰ ਵਿਖੇ ਰੱਖਿਆ ਸਰਕਾਰੀ ਆਈ. ਟੀ. ਆਈ. ਦਾ ਨੀਂਹ ਪੱਥਰ

Read Next

ਜਾਅਲੀ ਦਸਤਾਵੇਜ਼ਾਂ ਰਾਹੀਂ ਨੌਕਰੀ ਹਾਸਲ ਕਰਨ ਵਾਲਾ ਮੁਲਾਜ਼ਮ ਗ੍ਰਿਫਤਾਰ

Leave a Reply

Your email address will not be published. Required fields are marked *

Most Popular

error: Content is protected !!