24 ਮਰੀਜ਼ ਅੱਖਾਂ ਦੇ ਅਪਰੇਸ਼ਨ ਲਈ ਚੁਣੇ ਗਏ।
ਸਰਦੂਲਗੜ੍ਹ- 2 ਅਪ੍ਰੈਲ 2026 (ਪ੍ਰਕਾਸ਼ ਸਿੰਘ ਜ਼ੈਲਦਾਰ)
ਮਾਨਸਾ ਦੇ ਪਿੰਡ ਫਤਿਹਪੁਰ ਵਿਖੇ ਸਰਬਸਾਂਝੀ ਲੋਕ ਸੇਵਾ ਸੋਸਾਇਟੀ ਵੱਲੋਂ ਪਰਿਆਸ ਵੈਲਫੇਅਰ ਚੈਰੀਟੇਬਲ ਟਰੱਸਟ ਸਰਦੂਲਗੜ੍ਹ ਤੇ ਗ੍ਰਾਮ ਪੰਚਾਇਤ ਫਤਿਹਪੁਰ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਜਾਂਚ ਤੇ ਅਪਰੇਸ਼ਨ ਕੈਂਪ ਲਗਾਇਆ ਗਿਆ।
255 ਵਿਅਕਤੀਆਂ ਦੀ ਅੱਖਾਂ ਦੀ ਜਾਂਚ ਕੀਤੀ
ਸ਼ੰਕਰਾਚਾਰੀਆ ਹਸਪਤਾਲ ਲੁਧਿਆਣਾ ਦੇ ਡਾਕਟਰਾਂ ਦੀ ਟੀਮ ਨੇ ਕੈਂਪ ‘ਚ ਪੁੱਜੇ 255 ਲੋਕਾਂ ਦੀਆਂ ਅੱਖਾਂ ਦੀ ਜਾਂਚ ਕੀਤੀ। 24 ਮਰੀਜ਼ ਅੱਖਾਂ ਦੇ ਅਪਰੇਸ਼ਨ ਲਈ ਚੁਣੇ ਗਏ।
ਵਿਸ਼ੇਸ਼ ਹਾਜ਼ਰੀ
ਇਸ ਮੌਕੇ ਸਰਦੂਲਗੜ੍ਹ ਦੇ ਸਾਬਕਾ ਕਾਂਗਰਸੀ ਵਿਧਾਇਕ ਅਜੀਤਇੰਦਰ ਸਿੰਘ ਮੋਫਰ, ਸੰਜੀਵ ਕੁਮਾਰ ਵਿੱਕੀ, ਨਰਿੰਦਰ ਕੁਮਾਰ ਕਾਲਾ, ਬਾਬੂ ਸਿੰਘ ਫਤਿਹਪੁਰ ਤੋਂ ਇਲਾਵਾ ਹੋਰ ਪਿੰਡ ਵਾਸੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।