ਮਨੀਸ ਕੁਮਾਰ ਸੋਨੂੰ ਬਣੇ ਪ੍ਰਧਾਨ
ਸਰਦੂਲਗੜ੍ਹ – 17 ਮਾਰਚ (ਪ੍ਰਕਾਸ਼ ਸਿੰਘ ਜ਼ੈਲਦਾਰ)
ਪੈਸਟੀਸਾਈਡ ਯੂਨੀਅਨ ਸਰਦੂਲਗੜ੍ਹ ਦੀ ਨਵੀਂ ਅਹੁਦੇਦਾਰ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿਚ ਮਨੀਸ ਕੁਮਾਰ ਸੋਨੂੰ ਪ੍ਰਧਾਨ, ਜਸਵਿੰਦਰ ਮੁੁਟਣੇਜਾ ਉਪ ਪ੍ਰਧਾਨ, ਰਾਹੁਲ ਗਰਗ ਕੈਸ਼ੀਅਰ, ਰਾਹੁਲ ਸਿੰਗਲਾ ਸਕੱਤਰ ਥਾਪੇ ਗਏ।
ਮਸਲਿਆਂ ਬਾਰੇ ਵਿਚਾਰ ਕੀਤੀ:
ਨਵੀਂ ਕਮੇਟੀ ਦੇ ਗਠਨ ਉਪਰੰਤ ਯੂਨੀਅਨ ਨਾਲ ਸਬੰਧਤ ਮਸਲਿਆਂ ਬਾਰੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਜਗਜੀਤ ਸਿੰਘ ਸੰਧੂ ਵੱਲੋਂ ਪੈਸਟੀਸਾਈਡ ਵਿਕਰੇਤਾਵਾਂ ਨੂੰ ਦਰਪੇਸ਼ ਸਮੱਸਿਆਵਾਂ ਤੇ ਮੰਗਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਨਵੇਂ ਅਹੁਦੇਦਾਰਾਂ ਨੇ ਸੰਸਥਾ ਲਈ ਇਮਾਨਦਾਰੀ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ।
ਹਾਜ਼ਰ ਸ਼ਖਸੀਅਤਾਂ :
ਇਸ ਮੌਕੇ ਵਿਜੈ ਉਪਲ, ਕਮਲ ਕੁਮਾਰ ਲੱਕੀ, ਜਸਵੀਰ ਸਿੰਘ ਮੀਰਪੁਰ, ਚਰਨਦਾਸ, ਸਤੀਸ਼ ਕੁਮਾਰ, ਵਿਨੋਦ ਕੁਮਾਰ, ਸਾਹਿਲ ਚੌਧਰੀ, ਸੰਜੀਵ ਕੁਮਾਰ, ਵਿਕਾਸ ਗਰਗ, ਦੀਪਕ ਕੁਮਾਰ, ਪ੍ਰਸ਼ੋਤਮ ਦਾਸ, ਪ੍ਰਦੀਪ ਕੁਮਾਰ, ਸੋਮਨਾਥ ਗਰਗ ਹਾਜ਼ਰ ਸਨ।