ਸਰਕਾਰੀ ਪ੍ਰਾਇਮਰੀ ਸਕੂਲ ਕੋਟਧਰਮੂ ‘ਚ ਮਾਪੇ-ਅਧਿਆਪਕ ਮਿਲਣੀ ਪ੍ਰੋਗਰਾਮ, ਚੰਗੀ ਕਾਰਗੁਜ਼ਾਰੀ ਵਾਲੇ ਬੱਚਿਆਂ ਨੂੰ ਕੀਤਾ ਸਨਮਾਨਿਤ, ਸਾਬਕਾ ਸਰਪੰਚ ਨੇ ਵੰਡੇ ਸਾਈਕਲ ਤੇ ਬੈਗ

ਸਰਕਾਰੀ ਪ੍ਰਾਇਮਰੀ ਸਕੂਲ ਕੋਟਧਰਮੂ ‘ਚ ਮਾਪੇ-ਅਧਿਆਪਕ ਮਿਲਣੀ ਪ੍ਰੋਗਰਾਮ, ਚੰਗੀ ਕਾਰਗੁਜ਼ਾਰੀ ਵਾਲੇ ਬੱਚਿਆਂ ਨੂੰ ਕੀਤਾ ਸਨਮਾਨਿਤ, ਸਾਬਕਾ ਸਰਪੰਚ ਨੇ ਵੰਡੇ ਸਾਈਕਲ ਤੇ ਬੈਗ

ਚੰਗੀ ਕਾਰਗੁਜ਼ਾਰੀ ਵਾਲੇ ਬੱਚਿਆਂ ਨੂੰ ਕੀਤਾ ਸਨਮਾਨਿਤ, ਸਾਬਕਾ ਸਰਪੰਚ ਨੇ ਵੰਡੇ ਸਾਈਕਲ ਤੇ ਬੈਗ

ਸਰਦੂਲਗੜ੍ਹ-29 ਮਾਰਚ 2026 (ਪ੍ਰਕਾਸ਼ ਸਿੰਘ ਜ਼ੈਲਦਾਰ)
ਸਰਕਾਰੀ ਪ੍ਰਾਇਮਰੀ ਸਕੂਲ ਕੋਟਧਰਮੂ ਵਿਖੇ ਮਾਪੇ-ਅਧਿਆਪਕ ਮਿਲਣੀ ਪ੍ਰੋਗਰਾਮ ਰੱਖਿਆ ਗਿਆ। ਜਿਸ ਦੌਰਾਨ ਸਕੂਲ ਦੀ ਬਿਹਤਰੀ ਲਈ ਸਬੰਧਤ ਮਸਲਿਆਂ ‘ਤੇ ਗੰਭੀਰਤਾ ਨਾਲ ਵਿਚਾਰ ਚਰਚਾ ਕੀਤੀ ਗਈ। ਸਾਲਾਨਾ ਨਤੀਜਿਆਂ ਤੇ ਹੋਰਨਾਂ ਵਿੱਦਿਅਕ ਗਤੀਵਿਧੀਆਂ ‘ਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਨੰਨ੍ਹੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਸਾਬਕ ਸਰਪੰਚ ਨੇ ਕੀਤਾ ਸਨਮਾਨ
ਪਿੰਡ ਦੇ ਸਾਬਕਾ ਸਰਪੰਚ ਕੁਲਵਿੰਦਰ ਸਿੰਘ ਸਿੱਧੂ ਵੱਲੋਂ 2 ਬੱਚਿਆਂ ਨੂੰ ਸਾਈਕਲ ਤੇ ਬੈਗ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰਾਂ ਰਾਜ ਪੱਧਰੀ ਸੁੰਦਰ ਲਿਖਾਈ ਮੁਕਾਬਲੇ ਦੀ ਜੇਤੂ ਸਕੂਲ ਦੀ ਵਿਦਿਆਰਥਣ ਹੁਸਨਪ੍ਰੀਤ ਕੌਰ ਤੇ ਬਾਕੀ ਜਮਾਤਾਂ ‘ਚੋਂ ਪਹਿਲੇ ਤਿੰਨ ਸਥਾਨਾਂ ‘ਤੇ ਰਹਿਣ ਵਾਲੇ ਬੱਚਿਆਂ ਦੀ ਵੀ ਹੌਂਸਲਾ ਅਫ਼ਜਾਈ ਕੀਤੀ ਗਈ। ਕੁਲਜੀਤ ਸਿੰਘ ਤੇ ਬਲਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਤਮਗੇ ਤੇ ਸਟੇਸ਼ਨਰੀ ਵੰਡੀ।
ਹਾਜ਼ਰ ਸ਼ਖਸੀਅਤਾਂ
ਇਸ ਮੌਕੇ ਬਾਬਰ ਸਿੰਘ, ਦਰਸ਼ਨ ਸਿੰਘ, ਸਕੂਲ ਦਾ ਸਮੂਹ ਸਟਾਫ ਤੇ ਮਾਪੇ ਹਾਜ਼ਰ ਸਨ।

Read Previous

ਇੰਡੀਅਨ ਪ੍ਰੀਮੀਅਰ ਲੀਗ 2026 ਦਾ ਹੋਇਆ ਆਗਾਜ਼, 10 ਟੀਮਾਂ ਦਿਖਾਉਣਗੀਆਂ ਖੇਡ ਦੇ ਜੌਹਰ, 24 ਮਈ ਨੂੰ ਹੋਵੇਗੀ ਸਮਾਪਤੀ

Read Next

ਫ਼ੀਲਡ ਐਂਡ ਵਰਕਰਜ਼ ਯੂਨੀਅਨ ਦੀ ਮੀਟਿੰਗ, ਮੰਗਾਂ ਸਬੰਧੀ ਕੀਤੀ ਵਿਚਾਰ ਚਰਚਾ

Leave a Reply

Your email address will not be published. Required fields are marked *

Most Popular

error: Content is protected !!