ਮੰਗਾਂ ਸਬੰਧੀ ਕੀਤੀ ਵਿਚਾਰ ਚਰਚਾ
ਸਰਦੂਲਗੜ੍ਹ/ਮਾਨਸਾ – 29 ਮਰਚ 2026 (ਪ੍ਰਕਾਸ਼ ਸਿੰਘ ਜ਼ੈਲਦਾਰ)
ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਵੱਲੋਂ ਮਾਨਸਾ ਵਿਖੇ ਮੀਟਿੰਗ ਪ੍ਰਧਾਨ ਬਿੱਕਰ ਸਿੰਘ ਮਾਖਾ ਦੀ ਅਗਵਾਈ ‘ਚ ਮੀਟਿੰਗ ਕੀਤੀ ਗਈ। ਜਿਸ ਦੌਰਾਨ ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਮਿਤੀ 16 ਅਪ੍ਰੈਲ 2026 ਨੂੰ ਮੁਹਾਲੀ ਵਿਖੇ ਕੀਤੀ ਜਾਣ ਵਾਲੀ ਸੂਬਾਈ ਰੈਲੀ ਸਬੰਧੀ ਵਿਚਾਰ ਚਰਚਾ ਕੀਤੀ ਗਈ।
ਮੁੱਖ ਮੰਗਾਂ
ਠੇਕਾ ਆਧਰਾਤ ਕਾਮੇ ਪੱਕੇ ਕੀਤੇ ਜਾਣ, ਦਰਜਾ ਚਾਰ ਟੈਸਟ ਪਾਸ ਕਰਮਚਾਰੀਆਂ ਨੂੰ ਤੀਜਾ ਦਰਜਾ ਮੁਲਾਜ਼ਮ ਐਲਾਨਿਆ ਜਾਵੇ, ਪੇਂਡੂ ਜਲ ਸਪਲਾਈ ਸਕੀਮਾਂ ਦਾ ਪੰਚਾਇਤੀ ਕਰਨ ਬੰਦ ਕੀਤਾ ਜਾਵੇ, ਰੈਵਨਿਊ ਕੁਲੈਕਟਰ ਦੇ ਭੱਤੇ ‘ਚ ਵਾਧਾ ਕੀਤਾ ਜਾਵੇ, ਟੈਕਨੀਸ਼ੀਅਨ ਕਰਮਚਾਰੀਆਂ ਤੋਂ ਜੂਨੀਅਰ ਇੰਜੀਨੀਅਰ ਦਾ ਵਿਭਾਗੀ ਟੈਸਟ ਪਂਜਾਬੀ ਭਾਸ਼ਾ ‘ਚ ਲੈਣਾ ਯਕੀਨੀ ਬਣਾਇਆ ਜਾਵੇ।
ਹਾਜ਼ਰ ਸ਼ਖਸੀਅਤਾਂ
ਸੂਬਾਈ ਕੈਸ਼ੀਅਰ ਹਿੰਮਤ ਸਿੰਘ ਦੂਲੋਵਾਲ, ਸੂਬਾਈ ਆਗੂ ਜਸਮੇਲ ਸਿੰਘ ਅਤਲਾ, ਜ਼ਿਲ੍ਹਾ ਆਗੂ ਸੁਖਵਿੰਦਰ ਸਿੰਘ ਸਰਦੂਲਗੜ੍ਹ, ਇਕਬਾਲ ਸਿੰਘ ਆਲੀਕੇ, ਸੁਰਜੀਤ ਸਿੰਘ ਯਾਦਵ, ਜਸਪ੍ਰੀਤ ਸਿੰਘ ਵਾਲੀਆ, ਗੁਰਸੇਵਕ ਸਿੰਘ ਭੀਖੀ, ਜਸਪ੍ਰੀਤ ਸਿੰਘ ਮਾਨਸਾ, ਰਾਮ ਸਿੰਘ, ਸੁਖਵਿੰਦਰ ਸਿੰਘ ਅਲੀਸ਼ੇਰ, ਸੁਨੀਲ ਭੀਖੀ, ਨਿਰਮਲ ਸਿੰਘ ਰਮਦਿੱਤੇ ਵਾਲਾ ਇਸ ਮੌਕੇ ਹਾਜ਼ਰ ਸਨ।