ਹਲਕੇ ਦਾ ਵਿਕਾਸ ਹੀ ਮੇਰਾ ਮੁੱਖ ਏਜੰਡਾ – ਗੁਰਪ੍ਰੀਤ ਸਿੰਘ ਬਣਾਂਵਾਲੀ
ਸਰਦੂਲਗੜ੍ਹ – 28 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਵਾਸਤੇ ਪੰਜਾਬ ਸਰਕਾਰ ਲਗਾਤਾਰ ਯਤਨਸ਼ੀਲ ਹੈ। ਹਲਕੇ ਦਾ ਵਿਕਾਸ ਹੀ ਮੇਰਾ ਮੁੱਖ ਏਜੰਡਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਪਿੰਡ ਭੰਮੇ ਖੁਰਦ ਵਿਖੇ 70.75 ਲੱਖ ਦੀ ਲਾਗਤ ਨਾਲ ਤਿਆਰ ਹੋਏ ਨਹਿਰੀ ਮੋਘੇ ਤੇ ਪਾਈਪ ਲਾਈਨ ਦਾ ਉਦਘਾਟਨ ਕਰਨ ਉਪਰੰਤ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਆਪਣੇ ਵਾਅਦੇ ਮੁਤਾਬਿਕ ਟੇਲਾਂ ਤੱਕ ਪਾਣੀ ਪੁੱਜਦਾ ਕਰ ਦਿੱਤਾ ਹੈ। ਪੁਰਾਣੇ ਮੋਘਿਆਂ ਦਾ ਵੀ ਨਵੀਨੀਕਰਨ ਜਲਦੀ ਕੀਤਾ ਜਾਵੇਗਾ। ਇਸ ਦੌਰਾਨ ਪਿੰਡ ਦੇ ਖੇਡ ਸਟੇਡੀਅਮ ਲਈ 3 ਲੱਖ ਦੀ ਰੁ. ਦੀ ਰਾਸ਼ੀ ਦੇਣ ਦਾ ਐਲਾਨ ਕਰਦਿਆਂ ਹੋਰ ਮੰਗਾਂ ਨੂੰ ਵੀ ਪੂਰਾ ਕਰਨ ਦਾ ਭਰੋਸਾ ਦਿੱਤਾ। ਆਮ ਆਦਮੀ ਪਾਰਟੀ ਹਲਕਾ ਸਰਦੂਲਗੜ੍ਹ ਦੇ ਮੀਡੀਆ ਇੰਚਾਰਜ ਗੁਰਮੇਲ ਸਿੰਘ ਭੰਮਾ, ਹਰਿੰਦਰ ਸਿੰਘ ਬੱਬੂ, ਸਾਬਕਾ ਸਰਪੰਚ ਜਸਪਾਲ ਸਿੰਘ, ਜੈਲਾ ਸਿੰਘ ਪੰਚ, ਅਰਸ਼ਦੀਪ ਸਿੰਘ, ਰੇਸ਼ਮ ਸਿੰਘ, ਜੱਗਾ ਭਗਤ, ਵਿਸਾਖਾ ਸਿੰਘ, ਗਿਆਨੀ ਬੂਟਾ ਸਿੰਘ, ਸਰਪੰਚ ਗੁਰਜੰਟ ਸਿੰਘ, ਪ੍ਰਤਾਪ ਸਿੰਘ, ਲੁੱਦਰ ਸਿੰਘ, ਜੀਤੀ ਸਿੰਘ, ਭੋਲਾ ਸਿੰਘ, ਡਾ. ਗੁਰਜੰਟ ਸਿੰਘ, ਰਸ਼ਦੀਪ ਸਿੰਘ ਰਿਸ਼ੀ ਸਰਪੰਚ ਕੋਟ ਧਰਮੂ, ਸਮੂਹ ਗ੍ਰਾਮ ਪੰਚਾਇਤ ਤੇ ਹੋਰ ਪਿੰਡ ਵਾਸੀ ਮੌਕੇ ‘ਤੇ ਹਾਜ਼ਰ ਸਨ