ਬਿੱਕਰ ਸਿੰਘ ਮਾਖਾ ਨੂੰ ਪ੍ਰਧਾਨ ਤੇ ਹਰਦੀਪ ਕੁਮਾਰ ਸ਼ਰਮਾ ਨੂੰ ਬਣਾਇਆ ਜਰਨਲ ਸਕੱਤਰ
ਸਰਦੂਲਗੜ੍ਹ – 25 ਅਕਤੂਬਰ 2025 (ਪ੍ਰਕਾਸ਼ ਸਿੰਘ ਜ਼ੈਲਦਾਰ)
ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ ਵਿਗਿਆਨਕ ਦਾ ਸੁਬਾਈ ਡੈਲੀਗੇਟ ਇਜਲਾਸ ਪੈਨਸ਼ਨਰ ਭਵਨ ਮਾਨਸਾ ਵਿਖੇ ਸਮਾਪਤ ਹੋਇਆ। ਝੰਡੇ ਦੀ ਰਸਮ ਸਾਥੀ ਗਗਨਦੀਪ ਸਿੰਘ ਭੁੱਲਰ ਪ੍ਰਧਾਨ ਪੰਜਾਬ ਸਵਾਰਡੀਨੇਟ ਸਰਵਿਸ ਫੈਡਰੇਸ਼ਨ ਵਿਗਿਆਨਕ ਨੇ ਅਦਾ ਕੀਤੀ। ਗੁਲਜਾਰ ਖਾਂ ਨੇ ਝੰਡੇ ਦਾ ਗੀਤ ਗਾਇਨ ਕੀਤਾ। ਵਿੱਛੜੇ ਸਾਥੀਆਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਜਥੇਬੰਦੀਆਂ ਦੀ ਭੂਮਿਕਾ ਕੀ ਹੋਵੇ ਦੇ ਵਿਸ਼ੇ ‘ਤੇ ਵਿਚਾਰ ਕੀਤੀ ਗਈ। ਇਜਲਾਸ ਦੌਰਾਨ ਦੌਰਾਨ ਸਰਕਾਰਾਂ ਤੋਂ ਮੰਗ ਕੀਤੀ ਗਈ ਕਿ ਆਊਟਸੋਰਸ ਰੋਜ਼ਾਨਾ ਦਿਹਾੜੀ ਦੀ ਥਾਂ ਪੱਕਾ ਰੁਜ਼ਗਾਰ ਪ੍ਰਬੰਧ ਸਥਾਪਿਤ ਕੀਤਾ ਜਾਵੇ। ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ। ਰਾਸ਼ਟਰੀ ਸੰਪਤੀਆਂ ਨੂੰ ਵੇਚਣ ਤੇ ਜਨਤਕ ਖੇਤਰ ਦਾ ਨਿਜੀਕਰਨ ਵਿਰੁੱਧ ਮਤੇ ਪੜ੍ਹੇ ਗਏ। ਮੰਚ ਦਾ ਸੰਚਾਲਨ ਜਸਮੇਲ ਸਿੰਘ ਅਤਲਾ ਨੇ ਕੀਤਾ। 33 ਮੈਂਬਰੀ ਸੁਬਾਈ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿਚ ਸਾਥੀ ਬਿੱਕਰ ਸਿੰਘ ਮਾਖਾ ਨੂੰ ਪ੍ਰਧਾਨ ਸਾਥੀ ਹਰਦੀਪ ਕੁਮਾਰ ਸੰਗਰੂਰ ਨੂੰ ਜਨਰਲ ਸਕੱਤਰ ਬਣਾਉਣ ਦੇ ਨਾਲ-ਨਾਲ ਹੋਰਨਾਂ ਮੈਬਰਾਂ ਨੂੰ ਵੀ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਕਮੇਟੀ ਦੇ ਸਮੂਹ ਮੈਬਰਾਂ ਜਥੇਬੰਦੀ ਦੀ ਭਲਾਈ ਵਾਸਤੇ ਕੰਮ ਕਰਨ ਦਾ ਭਰੋਸਾ ਦਿੱਤਾ।