
ਵਿਰੁੱਧ ਚੋਣ ਲੜਨ ਵਾਲੇ ਲੋਕਾਂ ‘ਤੇ ਪਏ ਵਖ਼ਤ ਵੇਲ਼ੇ ਹੋਏ ਅਲੋਪ
ਸਰਦੂਲਗੜ੍ਹ – 11 ਸਤੰਬਰ 2025 (ਪ੍ਰਕਾਸ਼ ਸਿੰਘ ਜ਼ੈਲਦਾਰ)
ਬੀਤੇ ਦਿਨੀਂ ਪੰਜਾਬ ‘ਚ ਹੜ੍ਹ ਤੇ ਬਰਸਾਤ ਦੇ ਕਾਰਨ ਲੋਕਾਂ ਦਾ ਬਹੁਤ ਨੁਕਸਾਨ ਹੋਇਆ। ਜਿਸ ਨਾਲ ਮਾਨਸਾ, ਬੁਢਲਾਡਾ ਤੇ ਸਰਦੂਲਗੜ੍ਹ ਦੇ ਇਲਾਕੇ ਵੀ ਕਾਫੀ ਪ੍ਰਭਾਵਿਤ ਹੋਏ। ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਬਰਸਾਤੀ ਮੌਸਮ ਸ਼ੁਰੂ ਹੋਣ ਤੋਂ ਮਹੀਨਾ ਪਹਿਲਾਂ ਹੀ ਬਚਾਅ ਪ੍ਰਬੰਧ ਕਰਨ ਲਈ ਸਹਿਯੋਗ ਦੀ ਪੇਸ਼ਕਸ਼ ਕੀਤੀ ਗਈ ਸੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਤਿੰਦਰ ਸਿੰਘ ਸੋਢੀ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਜ਼ਿਲ੍ਹਾ ਮਾਨਸਾ ਨੇ ਇਕ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਬੀਬਾ ਬਾਦਲ ਨੇ ਆਪਣੇ ਅਖਤਿਆਰੀ ਕੋਟੇ ‘ਚੋਂ ਪਾਣੀ ਦੀ ਨਿਕਾਸੀ ਲਈ ਪੰਪ ਤੇ ਤਕਰੀਬਨ ਦਸ ਹਜ਼ਾਰ ਲਿਟਰ ਡੀਜ਼ਲ ਨਿੱਜੀ ਖ਼ਾਤੇ ਚੋਂ ਜਾਰੀ ਕੀਤਾ। ਅਕਾਲੀ ਆਗੂ ਨੇ ਕਿਹਾ ਮਾਨਸਾ ਜ਼ਿਲ੍ਹੇ ਦੇ ਲੋਕ ਇਹ ਗੱਲ ਸੋਚਣ ਲਈ ਮਜ਼ਬੂਰ ਹਨ ਕਿ ਸਮੇਂ ਸਮੇਂ ‘ਤੇ ਲੋਕ ਸਭਾ ਚੋਣਾਂ ਦੌਰਾਨ ਬੀਬਾ ਹਰਸਿਮਰਤ ਕੌਰ ਦੇ ਮੁਕਾਬਲੇ ਚੋਣ ਲੜਨ ਵਾਲੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਕਾਂਗਰਸ ਦੇ ਜੀਤ ਮਹਿੰਦਰ ਸਿੰਘ ਸਿੱਧੂ, ਭਾਜਪਾ ਦੇ ਪਰਮਪਾਲ ਕੌਰ ਮਲੂਕਾ, ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਮਨਪ੍ਰੀਤ ਸਿੰਘ ਬਾਦਲ, ਯੁਵਰਾਜ ਰਣਇੰਦਰ ਸਿੰਘ, ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਕਿੱਥੇ ਅਲੋਪ ਹੋ ਗਏ। ਇਸ ਔਖੇ ਸਮੇਂ ‘ਚ ਕੋਈ ਵੀ ਲੋਕਾਂ ਦੀ ਸਾਰ ਲੈਣ ਨਹੀਂ ਅੱਪੜਿਆ ਪਰ ਇਸ ਦੇ ਉਲਟ ਬੀਬਾ ਬਾਦਲ ਦੀ ਲਗਾਤਾਰ ਹਾਜ਼ਰੀ ਤੇ ਕਾਰਜਸ਼ੈਲੀ ਨੇ ਉਨ੍ਹਾਂ ਨੂੰ ਇਕ ਮਕਬੂਲ ਤੇ ਮਜ਼ਬੂਤ ਨੇਤਾ ਦੇ ਤੌਰ ਤੇ ਸਥਾਪਿਤ ਕੀਤਾ। ਇਲਾਕੇ ਦੇ ਲੋਕਾਂ ਨੇ ਇਹ ਗੱਲ ਸਵੀਕਾਰ ਵੀ ਕੀਤੀ ਕਿ ਬਾਦਲ ਪਰਿਵਾਰ ਹਰ ਮੁਸ਼ਕਿਲ ਦੌਰ ਸਮੇਂ ਲੋਕਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹਦਾ ਹੈ।