
ਸਰਦੂਲਗੜ੍ਹ ਦੇ ਨੰਬਰਦਾਰਾਂ ਨੇ ਮਹੀਨੇਵਾਰ ਮੀਟਿੰਗ ਕੀਤੀ
ਸਰਦੂਲਗੜ੍ਹ – 11 ਜੁਲਾਈ 2025 (ਪ੍ਰਕਾਸ਼ ਸਿੰਘ ਜ਼ੈਲਦਾਰ)
ਪੰਜਾਬ ਨੰਬਰਦਾਰ ਯੂਨੀਅਨ (ਗਾਲਿਬ) ਇਕਾਈ ਸਰਦੂਲਗੜ੍ਹ ਦੀ ਇਕੱਤਰਤਾ ਸਥਾਨਕ ਕਚਹਿਰੀ ਵਿਖੇ ਸਰਬਜੀਤ ਸਿੰਘ ਟਿੱਬੀ ਹਰੀ ਸਿੰਘ ਦੀ ਪ੍ਰਧਾਨਗੀ ‘ਚ ਹੋਈ। ਜਿਸ ਦੌਰਾਨ ਲਟਕਦੀਆਂ ਮੰਗਾਂ ‘ਤੇ ਗੰਭੀਰਤਾ ਨਾਲ ਵਿਚਾਰ ਚਰਚਾ ਕੀਤੀ ਗਈ। ਆਗੂਆਂ ਨੇ ਮੰਗ ਕੀਤੀ ਕਿ ਨੰਬਰਦਾਰਾਂ ਦਾ ਮਾਣ ਭੱਤਾ 5 ਹਜ਼ਾਰ ਰੁ. ਪ੍ਰਤੀ ਮਹੀਨਾ ਕੀਤਾ ਜਾਵੇ। ਹਰ ਮਹੀਨੇ ਭੱਤਾ ਖਾਤਿਆਂ ‘ਚ ਪਾਉਣਾ ਯਕੀਨੀ ਬਣਾਇਆ ਜਾਵੇ। ਟੋਲ ਪਲਾਜ਼ਾ ਪਰਚੀ ਤੋਂ ਛੂਟ ਦਿੱਤੀ ਜਾਵੇ। ਨੰਬਰਦਾਰੀ ਦੇ ਹੱਕ ਜੱਦੀ ਪੁਸ਼ਤੀ ਕੀਤੇ ਜਾਣ। ਸਿਹਤ ਬੀਮਾ ਸਕੀਮ ਲਾਗੂ ਕੀਤੀ ਜਾਵੇ। ਸਰਕਾਰ ਵਲੋਂ ਜਾਰੀ ਹਦਾਇਤਾਂ ਮੁਤਾਬਿਕ ਰਜਿਸਟਰੀਆਂ ਕੀਤੀਆਂ ਜਾਣ। ਇਸ ਮੌਕੇ ਪ੍ਰੀਤਮ ਸਿੰਘ ਬਾਜੇਵਾਲਾ, ਗਮਦੂਰ ਸਿੰਘ ਝੰਡੂਕੇ, ਬੂਟਾ ਸਿੰਘ ਦਾਨੇਵਾਲਾ, ਸੁਖਦੇਵ ਸਿੰਘ ਰੋੜਕੀ, ਹਰਗੋਪਾਲ ਸਿੰਘ ਮੀਰਪੁਰ, ਗੁਜੀਤ ਸਿੰਘ ਜਟਾਣਾ ਕਲਾਂ, ਮਹਿੰਦਰ ਸਿੰਘ ਸਰਦੂਲਗੜ੍ਹ, ਮਜੀਠਾ ਸਿੰਘ, ਸਰਬਜੀਤ ਸਿੰਘ, ਗੁਰਤੇਜ ਸਿੰਘ ਬਰਨ, ਜਸਵੀਰ ਸਿੰਘ ਆਦਮਕੇ, ਕਸ਼ਮੀਰ ਸਿੰਘ, ਕੁਲਵੰਤ ਸਿੰਘ ਸਾਧੂਵਾਲਾ, ਸੁਖਪਾਲ ਸਿੰਘ ਬੀਰੇਵਾਲਾ ਜੱਟਾਂ ਹਾਜ਼ਰ ਸਨ।