
ਅੇੈਗਰੀਫੈੱਡ ਦੇ ਚੇਅਰਮੈਨ ਨੇ ਵਰਮੀ ਕੰਪੋਸਟ ਦੀ ਮਾਰਕੀਟ ਸ਼ੁਰੂ ਕਰਵਾਈ
ਸਰਦੂਲਗੜ੍ਹ – 3 ਜੂਨ 2025 (ਪ੍ਰਕਾਸ਼ ਸਿੰਘ ਜ਼ੈਲਦਾਰ)
ਭਾਰਤ ਸਰਕਾਰ ਦੇ ਅਦਾਰੇ ਅੇੈਗਰੀਕਲਚਰ ਮਾਰਕੀਟਿੰਗ ਅਤੇ ਪ੍ਰੋਸੈਸਿੰਗ ਕੋ-ਆਪਰੇਟਿਵ ਫੈਡਰੇਸ਼ਨ (ਅੇੈਗਰੀਫੈੱਡ) ਦੇ ਚੇਅਰਮੈਨ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਨੇ ਅੇੈਗਰੀਫੈੱਡ ਦੀ ਮੈਂਬਰ ਸੁਸਾਇਟੀ ਕ੍ਰਿਸਕੋ ਦੁਆਰਾ ਤਿਆਰ ਵਰਮੀ ਕੰਪੋਸਟ (ਗੰਡੋਆ ਖਾਦ) ਦੀ ਰਸਮੀ ਮਾਰਕੀਟਿੰਗ ਸ਼ੁਰੂ ਕਰਵਾਈ। ਅਦਾਰੇ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਚੇਅਰਮੈਨ ਖੁਸ਼ਹਾਲਪੁਰ ਨੇ ਕਿਹਾ ਕਿ ਵਰਮੀ ਕੰਪੋਸਟ ਦੀ ਵਰਤੋਂ ਨਾਲ ਧਰਤੀ ਦੀ ਕੁਦਰਤੀ ਉਪਜਾਊ ਸਕਤੀ ਨੂੰ ਵਧਾਇਆ ਜਾ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਵੱਧ ਇਸ ਖਾਦ ਦੀ ਵਰਤੋਂ ਕੀਤੀ ਜਾਵੇ। ਜਿਸ ਨਾਲ ਫਸਲ ਦੀ ਪੈਦਾਵਾਰ ਤੇ ਗੁਣਵੱਤਾ ‘ਚ ਵਾਧਾ ਹੁੰਦਾ ਹੈ।ਕ੍ਰਿਸਕੋ ਦੇ ਚੇਅਰਮੈਨ ਹਰਿੰਦਰ ਕੁਮਾਰ ਗਰਗ ਤੇ ਡਾਇਰੈਕਟਰ ਬਲਜੀਤ ਸਿੰਘ ਨੇ ਅੇੈਗਰੀਫੈੱਡ ਦੇ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਦਾ ਧੰਨਵਾਦ ਕੀਤਾ।ਇਸ ਮੌਕੇ ਅੇੈਗਰੀਫੈੱਡ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ, ਜੀ. ਅੇੈਮ. ਸਤੀਸ਼ ਕੁਮਾਰ ਹਾਜਰ ਸਨ।