
ਸਿੱਖ ਹੈਲਪਰ ਵਰਲਡ ਵਾਈਡ ਸੰਸਥਾ ਵਲੋਂ ਖੂਨਦਾਨ ਕੈਂਪ
ਸਰਦੂਲਗੜ੍ਹ – 28 ਅਪ੍ਰੈਲ 2025 (ਪ੍ਰਕਾਸ਼ ਸਿੰਘ ਜ਼ੈਲਦਾਰ)
ਸਥਾਨਕ ਗੁਰਦੁਆਰਾ ਸਰੋਵਰ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ ਮੱਸਿਆ ਦੇ ਪਵਿੱਤਰ ਦਿਹਾੜੇ ‘ਤੇ ਸਿੱਖ ਹੈਲਪਰ ਵਰਲਡ ਵਾਈਡ ਸੰਸਥਾ ਵੱਲੋਂ ਗੁਰੂ ਘਰ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ। ਸੰਸਥਾ ਦੇ ਪ੍ਰਧਾਨ ਵਿਕਰਮਜੀਤ ਸਿੰਘ ਭਾਟੀਆ ਨੇ ਦੱਸਿਆ ਕਿ 18 ਵਿਅਕਤੀਆਂ ਨੇ ਆਪਣੀ ਇੱਛਾ ਨਾਲ ਖੂਨਦਾਨ ਕੀਤਾ। ਹਰਦੇਵ ਸਿੰਘ ਸਰਾਂ ਬਲੱਡ ਸੈਂਟਰ ਮਾਨਸਾ ਦੀ ਟੀਮ ਨੇ ਖੂਨ ਇਕੱਠਾ ਕੀਤਾ। ਖ਼ੂਨਦਾਨੀਆਂ ਨੂੰ ਮੈਡਲ ਤੇ ਪ੍ਰਸੰਸਾ ਪੱਤਰ ਦੇ ਕੇ ਨਿਵਾਜਿਆ। ਇਸ ਮੌਕੇ ਬਲੱਡ ਸੈਂਟਰ ਟੀਮ ਦੇ ਇੰਚਾਰਜ ਗੁਰਪ੍ਰੀਤ ਸਿੰਘ, ਮੁਨੀਸ਼ ਗਰਗ, ਜਸਵਿੰਦਰ ਸਿੰਘ, ਸੁਰਜੀਤ ਸਿੰਘ ਮਾਨ, ਗੁਰਚਰਨ ਸਿੰਘ ਖਾਰਾ, ਦਿਲਪ੍ਰੀਤ ਸਿੰਘ ਭਾਟੀਆ, ਕਰਮਜੀਤ ਸਿੰਘ ਮੱਛੂ, ਗੁਰਪ੍ਰੀਤ ਸਿੰਘ ਪੀਤਾ, ਮੈਡਮ ਤਾਜ਼ਿਲ ਖਾਨ, ਅੰਮ੍ਰਿਤਪਾਲ ਸਿੰਘ, ਪ੍ਰਦੀਪ ਸਿੰਘ ਹਾਜ਼ਰ ਸਨ।