
ਬਿਨਾਂ ਗਿਰਦਵਾਰੀ ਮੁਆਵਜ਼ਾ ਦੇਵੇ ਸਰਕਾਰ–ਦਿਲਰਾਜ ਸਿੰਘ ਭੂੰਦੜ
ਸਰਦੂਲਗੜ੍ਹ -15 ਅਪ੍ਰੈਲ (ਪ੍ਰਕਾਸ਼ ਸਿੰਘ ਜ਼ੈਲਦਾਰ)
ਪਿਛਲੇ ਦਿਨੀਂ ਸਰਦੂਲਗੜ੍ਹ ਹਲਕੇ ਦੇ ਭੰਮੇ ਕਲਾਂ, ਬੀਰੇਵਾਲਾ, ਕੋਰਵਾਲਾ, ਬਾਜੇਵਾਲਾ, ਲਾਲਿਆਂਵਾਲੀ ਸਮੇਤ ਹੋਰ ਕਈ ਪਿੰਡਾਂ ‘ਚ ਮੀਂਹ, ਹਨੇਰੀ, ਤੇਜ਼ ਝੱਖੜ ਦੇ ਨਾਲ ਫਸਲਾਂ ਦੇ ਹੋਏ ਨੁਕਸਾਨ ਨੂੰ ਲੈ ਕੇ ਸਰਦੂਲਗੜ੍ਹ ਦੇ ਸਾਬਕਾ ਅਕਾਲੀ ਵਿਧਾਇਕ ਦਿਲਰਾਜ ਸਿੰਘ ਭੂੰਦੜ ਨੇ ਪੰਜਾਬ ਸਰਕਾਰ ਤੋਂ ਬਿਨਾਂ ਗਿਰਦਾਵਰੀ ਤੁਰੰਤ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਗੱਲਬਾਤ ਕਰਦੇ ਹੋਏ ਕਿਹਾ ਕਿ ਸੂਬੇ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਮੁੱਖ ਮੰਤਰੀ ਸਾਹਬ ਅਜਿਹੇ ਹਾਲਾਤਾਂ ‘ਚ ਬਿਨਾਂ ਗਿਰਦਵਾਰੀ ਕੀਤੇ 20 ਹਜ਼ਾਰ ਰੁ. ਮੁਆਵਜ਼ਾ ਦੇਣ ਦੀ ਵਕਾਲਤ ਕਰਦੇ ਸਨ। ਇਸ ਕਰਕੇ ਹੁਣ ਸਮਾਂ ਇਸ ਗੱਲ ਦੀ ਮੰਗ ਕਰਦਾ ਹੈ ਕਿ ਪੰਜਾਬ ਸਰਕਾਰ 20 ਹਜ਼ਾਰ ਰੁ. ਮੁਆਵਜ਼ ਪ੍ਰਤੀ ਏਕੜ ਬਿਨਾਂ ਗਿਰਦਾਵਰੀ ਕਿਸਾਨਾਂ ਦੇ ਖਾਤੇ ਪਾਵੇ।