
ਸ਼੍ਰੋਮਣੀ ਅਕਾਲੀ ਪੰਜਾਬ ਦੇ ਹਿਤਾਂ ਲਈ ਲੜਨ ਵਾਲੀ ਇੱਕੋ-ਇੱਕ ਖੇਤਰੀ ਪਾਰਟੀ – ਭੂੰਦੜ
ਸਰਦੂਲਗੜ੍ਹ- 5 ਅਪਰੈਲ (ਪ੍ਰਕਾਸ਼ ਸਿੰਘ ਜ਼ੈਲਦਾਰ)
ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਮਾਨਸਾ ਮੈਂਬਰਸ਼ਿਪ ਭਰਤੀ ਤੋਂ ਬਾਅਦ ਜਥੇਬੰਦੀ ਦੀ ਮੀਟਿੰਗ ਬਲਵਿੰਦਰ ਸਿੰਘ ਭੂੰਦੜ ਕਾਰਜਕਾਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ‘ਚ ਹੋਈ। ਜਿਸ ਦੌਰਾਨ ਡੈਲੀਗੇਟ ਚੁਣਨ ਦੇ ਅਧਿਕਾਰ ਸਰਬਸੰਤੀ ਨਾਲ ਪਾਰਟੀ ਪ੍ਰਧਾਨ ਨੂੰ ਦਿੱਤੇ ਗਏ। ਇਸ ਮੌਕੇ ਬਲਵਿੰਦਰ ਸਿੰਘ ਭੂੰਦੜ ਨੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਤੇ ਵਰਕਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹਿਤਾਂ ਲਈ ਲੜਨ ਵਾਲੀ ਇੱਕੋ ਇਕ ਖੇਤਰੀ ਪਾਰਟੀ, ਸਭ ਧਰਮਾਂ ਤੇ ਵਰਗਾਂ ਦੇ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਹੈ। ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ, ਮਾਨਸਾ ਦੇ ਅਬਜ਼ਰਵਰ ਦਿਲਰਾਜ ਸਿੰਘ ਭੂੰਦੜ, ਸਹਿ ਅਬਜ਼ਰਵਰ ਅਕਾਸ਼ਦੀਪ ਸਿੰਘ ਮਿੱਡੂਖੇੜਾ, ਮਾਨਸਾ ਹਲਕਾ ਇੰਚਾਰਜ ਪ੍ਰੇਮ ਅਰੋੜਾ, ਡਾ. ਨਿਸ਼ਾਨ ਸਿੰਘ, ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਫਫੜੇ, ਸ਼ਹਿਰੀ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਸੋਢੀ, ਯੂਥ ਪ੍ਰਧਾਨ ਹਨੀਸ਼ ਬਾਂਸਲ, ਗੁਰਪ੍ਰੀਤ ਸਿੰਘ ਝੱਬਰ, ਸੁਰਜੀਤ ਸਿੰਘ ਰਾਏਪੁਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬੱਲਮ ਸਿੰਘ ਕਲੀਪੁਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਦੇਵ ਸਿੰਘ ਚੈਨੇਵਾਲਾ, ਰਾਜਿੰਦਰ ਸਿੰਘ ਚਕੇਰੀਆਂ, ਗੁਰਪਾਲ ਸਿੰਘ ਠੇਕੇਦਾਰ, ਕਰਮਜੀਤ ਕੌਰ ਸਮਾਓ, ਸੁਰਜੀਤ ਸਿੰਘ ਬਾਜੇਵਾਲਾ, ਲਾਭ ਕੌਰ ਮੂਸਾ, ਤਰਸੇਮ ਚੰਦ ਭੋਲੀ, ਮੇਵਾ ਸਿੰਘ ਸਰਪੰਚ, ਬਲਦੇਵ ਸਿੰਘ ਮੀਰਪੁਰ, ਬੋਘਾ ਸਿੰਘ ਗੇਹਲੇ, ਸੰਦੀਪ ਸਿੰਘ ਗਾਗੋਵਾਲ, ਕਸ਼ਮੀਰ ਸਿੰਘ ਚਹਿਲ, ਗੁਰਪ੍ਰੀਤ ਸਿੰਘ ਚਹਿਲ ਆਤਮਜੀਤ ਸਿੰਘ ਕਾਲਾ, ਬਲਦੇਵ ਸਿੰਘ ਸਿਰਸੀਵਾਲਾ, ਐਡਵੋਕੇਟ ਕੇ. ਐਸ. ਮਠਾੜੂ, ਹਰਮੇਲ ਸਿੰਘ ਕਲੀਪੁਰ, ਸਵਰਨ ਸਿੰਘ ਹੀਰੇਵਾਲਾ, ਤਰਸੇਮ ਚੰਦ ਮਿੱਢਾ, ਰਾਜੂ ਦਰਾਕਾ, ਹਰਮਨਜੀਤ ਸਿੰਘ ਭੰਮਾ, ਹਰਬੰਸ ਸਿੰਘ ਪੰਮੀ, ਸਤਨਾਮ ਸਿੰਘ ਨੰਗਲ, ਨਿਰਮਲ ਸਿੰਘ ਮੋਡਾ, ਹਰਨਾਮ ਸਿੰਘ ਦਾਨੇਵਾਲਾ, ਅਮਨਦੀਪ ਸਿੰਘ ਘੁਰਕਣੀ, ਜਸਵਿੰਦਰ ਸਿੰਘ ਚਕੇਰੀਆਂ ਹਾਜ਼ਰ ਸਨ ।