ਸਰਦੂਲਗੜ੍ਹ ਤੋਂ ਤਪਦਿਕ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ
ਸਰਦੂਲਗੜ੍ਹ-13 ਜਨਵਰੀ 2025 (ਪ੍ਰਕਾਸ਼ ਸਿੰਘ ਜ਼ੈਲਦਾਰ)
ਸਿਵਲ ਸਰਜਨ ਮਾਨਸਾ ਡਾਕਟਰ ਰਣਜੀਤ ਸਿੰਘ ਰਾਏ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਵਿਜੈ ਕੁਮਾਰ ਜਿੰਦਲ ਦੀ ਅਗਵਾਈ ‘ਚ 100 ਦਿਨਾਂ ਲਈ ਟੀ.ਬੀ. ਮੁਹਿੰਮ ਤਹਿਤ ਸਰਕਾਰੀ ਹਸਪਤਾਲ ਸਰਦੂਲਗੜ੍ਹ ਵਿਖੇ ਪਰਿਆਸ ਵੈਲਫੇਅਰ ਚੈਰੀਟੇਬਲ ਟਰਸਟ ਸਰਦੂਲਗੜ੍ਹ ਦੇ ਸਹਿਯੋਗ ਨਾਲ ਜਾਗਰੂਕਤਾ ਤੇ ਡਾਕਟਰੀ ਜਾਂਚ ਕੈਂਪ ਲਗਾਇਆ ਗਿਆ। ਜ਼ਿਲ੍ਹਾ ਟੀ.ਬੀ ਅਫ਼ਸਰ ਡਾ. ਨਿਸ਼ੀ ਸੂਦ ਨੇ ਦੱਸਿਆ ਇਸ ਮੁਹਿੰਮ ਤਹਿਤ ਜਾਗਰੂਕਤਾ ਕੈਂਪ ਲਗਾ ਕੇ ਸਰਵੇ ਕੀਤਾ ਜਾਵੇਗਾ। ਇਸ ਮੁਹਿੰਮ ਨੂੰ ਸ਼ੁਰੂ ਕਰਨ ਦਾ ਮੁੱਖ ਮਕਸਦ ਤਪਦਿਕ ਦੇ ਰੋਗ ਨਾਲ ਹੋਣ ਵਾਲੀ ਮੌਤ ਦਰ ਨੂੰ ਘੱਟ ਕਰਨਾ ਹੈ। ਡਾ. ਵੇਦ ਪ੍ਰਕਾਸ਼ ਸੰਧੂ ਨੇ ਦੱਸਿਆ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਅਤੇ ਸਿਹਤ ਵਿਭਾਗ ਦੇ ਕਰਮਚਾਰੀ ਘਰ ਘਰ ਜਾਣਗੇ। ਸ਼ੱਕ ਮਰਗ਼ਿਾ ਨੈ ਨੇੇ ਦੇ ਹਸਾਲ ਵਿਚ ਪਹੁੰਚ ਕੇ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ।ਇਸ ਮੌਕੇ ਇਸ ਮੌਕੇ ਹਾਊਸ ਸਰਜਨ ਡਾ. ਹਰਮੀਤ ਸਿੰਘ, ਸਿਹਤ ਇੰਸਪੈਕਟਰ ਕੁਲਵੰਤ ਸਿੰਘ, ਜ਼ਿਲ੍ਹਾ ਟੀ.ਬੀ. ਸੁਪਰਵਾਈਜਰ ਹਰਸਿਮਰਨ ਸਿੰਘ, ਪਰਿਆਸ ਟਰਸਟ ਦੇ ਪ੍ਰਦੀਪ ਕੁਮਾਰ ਕਾਕਾ ਉੱਪਲ, ਸਿਹਤ ਕਰਮਚਾਰੀ ਜੀਵਨ ਸਿੰਘ ਸਹੋਤਾ, ਬਾਲਕ੍ਰਿਸ਼ਨ, ਰੇਡੀਓਗ੍ਰਾਫਰ ਸਲੋਨੀ, ਸੰਗੀਤਾ ਬਾਈ, ਫਾਰਮੇਸੀ ਅਵਤਾਰ ਸਿੰਘ, ਨਾਇਬ ਸਿੰਘ ਸੰਧੂ ਹਾਜ਼ਰ ਸਨ।