ਮਾਨਸਾ ਵਿਖੇ ਮਹਾਰਾਸ਼ਟਰ ਦੀਆਂ ਚੋਣਾਂ ਦੌਰਾਨ ਭਾਜਪਾ ਗੱਠਜੋੜ ਦੀ ਹੋਈ ਜਿੱਤ ‘ਤੇ ਲੱਡੂ ਵੰਡੇ
ਸਰਦੂਲਗੜ੍ਹ-24 ਨਵੰਬਰ 2024 (ਦਵਿੰਦਰਪਾਲ ਬੱਬੀ)
ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ‘ਚ ਸ਼ਿਵ ਸੈਨਾ, ਭਾਰਤੀ ਜਨਤਾ ਪਾਰਟੀ ਗੱਠਜੋੜ ਦੀ ਜਿੱਤ ਨੂੰ ਲੈ ਕੇ ਮਾਨਸਾ ਵਿਖੇ ਸ਼ਿਵ ਸੈਨਾ ਸ਼ਿੰਦੇ ਗਰੁੱਪ ਦੇ ਸਮਰਥਕਾਂ ਵਲੋਂ ਲੱਡੂ ਵੰਡੇ ਗਏ। ਜ਼ਿਕਰ ਯੋਗ ਹੈ ਕਿ ਮਹਾਰਾਸ਼ਟਰ ‘ਚ ੳਪਰੋਕਤ ਗੱਠਜੋੜ ਨੇ ਵੱਡੀ ਬਹੁਮਤ ਹਾਸਲ ਕੀਤੀ ਹੈ।ਆਗੂਆਂ ਨੇ ਕਿਹਾ ਭਵਿੱਖ ਦੌਰਾਨ ਪੰਜਾਬ ਅੰਦਰ ਵੀ ਭਾਜਪਾ ਦੀ ਸਰਕਾਰ ਬਣੇਗੀ। ਸਰਕਾਰ ਆਉਣ ‘ਤੇ ਸੂਬੇ ਨੂੰ ਵਿਕਾਸ ਦੀਆਂ ਬੁਲੰਦੀਆਂ ‘ਤੇ ਲਿਜਾਇਆ ਜਾਵੇਗਾ। ਇਸ ਮੌਕੇ ਪੰਜਾਬ ਮਾਲਵਾ ਪ੍ਰਧਾਨ ਅੰਕੁਸ਼ ਜਿੰਦਲ, ਪੰਜਾਬ ਕਾਰਜਕਾਰੀ ਪ੍ਰਧਾਨ ਮੁਨੀਸ਼ ਕੁਮਾਰ ਸੋਨੂੰ, ਮਾਲਵਾ ਜ਼ੋਨ ਵਾਈਸ ਪ੍ਰਧਾਨ ਸੁਨੀਲ ਕੁਮਾਰ ਸ਼ੀਲਾ, ਜਿਲਾ ਪ੍ਰਧਾਨ ਮਾਨਸਾ ਸੁਸ਼ੀਲ ਕੁਮਾਰ, ਤਰਸੇਮ ਡੇਲੂਆਣਾ, ਪਰਦੀਪ ਸੋਢੀ, ਪਰਦੀਪ ਜਿੰਦਲ ਹਾਜ਼ਰ ਸਨ ।