ਮਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਧਰਨਾ 25 ਨਵੰਬਰ ਨੂੰ
ਸਰਦੂਲਗੜ੍ਹ- 23 ਨਵੰਬਰ 2024 (ਪ੍ਰਕਾਸ਼ ਸਿੰਘ ਜ਼ੈਲਦਾਰ)
ਮਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਇਲਾਕੇ ਦੇ ਪਿੰਡ ਰੋੜਕੀ ਵਿਖੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਸਾਥੀ ਆਤਮਾ ਰਾਮ ਸਰਦੂਲਗੜ੍ਹ ਦੀ ਪ੍ਰਧਾਨਗੀ ‘ਚ ਮੀਟੰਗ ਕੀਤੀ ਗਈ। ਮਜ਼ਦੂਰ ਆਗੂ ਨੇ ਦੱਸਿਆ ਕਿ ਮਨਰੇਗਾ ਮਜ਼ਦੂਰਾਂ ਨੂੰ ਸਬੰਧਤ ਮਹਿਕਮੇ ਦਾ ਸਹਿਯੋਗ ਨਹੀਂ ਮਿਲ ਰਿਹਾ।ਹਫ਼ਤੇ ਦੇ ਮਸਟਰੋਲ ਜਾਰੀ ਹੋਣ ਤੋਂ ਬਾਅਦ ਸਿਰਫ ਤਿੰਨ ਦਿਨ ਹੀ ਕੰਮ ਕਰਵਾਇਆ ਜਾਂਦਾ ਹੈ। ਲੋੜੀਂਦਾ ਸਮਾਨ ਵੀ ਨਹੀ ਦਿੱਤਾ ਜਾਂਦਾ। ਜਿਸ ਕਰਕੇ 25 ਨਬੰਵਰ 2024 ਦਿਨ ਸੋਮਵਾਰ ਨੂੰ ਬਲਾਕ ਵਿਕਾਸ ਦਫ਼ਤਰ ਦੇ ਸਾਹਮਣੇ ਸਰਦੂਲੇਵਾਲਾ ਵਿਖੇ ਧਰਨਾ ਲਗਾਇਆ ਜਾਵੇਗਾ। ਇਸ ਮੌਕੇ ਸੁਖਦੇਵ ਸਿੰਘ ਖਾਲਸਾ, ਸੇਵਕ ਸਿੰਘ, ਗੁਲਾਬ ਕੌਰ ਹਾਜ਼ਰ ਸਨ।