ਮਾਨਸਾ ‘ਚ ਰੈਲੀ 30 ਦਸੰਬਰ ਨੂੰ
ਸਰਦੂਲਗੜ੍ਹ- 14 ਨਵੰਬਰ 2024 (ਪ੍ਰਕਾਸ਼ ਸਿੰਘ ਜ਼ੈਲਦਾਰ)
ਨਾ-ਬਰਾਬਰੀ ਦੇ ਕਾਰਨ ਦੇਸ਼ ਬਰਬਾਦੀ ਵੱਲ ਵਧ ਰਿਹੈ।ਸੰਵਿਧਾਨ, ਲੋਕਤੰਤਰ ਤੇ ਧਰਮ ਨਿਰਪੱਖਤਾ ਖਤਰੇ ‘ਚ ਹਨ। ਦੇਸ਼ ਦੀ ਮਜ਼ਬੂਤੀ ਲਈ ਕਮਿਊਨਿਸਟ ਪਾਰਟੀ ਦੀ ਮਜ਼ਬੂਤ ਰਹਿਣਾ ਬਹਤੁ ਜ਼ਰੂਰੀ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀ. ਪੀ. ਆਈ. ਨੈਸ਼ਨਲ ਕੌਂਸਲ ਦੇ ਮੈਂਬਰ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਮਾਨਸਾ ਵਿਖੇ ਇਕ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਸਮੇਂ ਦੇਸ਼ ਤੇ ਸੂਬਾ ਪੰਜਾਬ ਗੰਭੀਰ ਸੰਕਟ ਚੋਂ ਲੰਘ ਰਿਹਾ ਹੈ। ਸੱਤਾਧਾਰੀ ਧਿਰ ਦੀ ਵਿਤਕਰੇ ਬਾਜ਼ੀ ਸਾਫ ਝਲਕਦੀ ਹੈ।ਪਾਰਟੀ ਦੀ 100ਵੀਂ ਵਰ੍ਹੇ ਗੰਢ ਨੂੰ ਸਮਰਪਿਤ ਪੂਰੇ ਦੇਸ਼ ਅੰਦਰ ਪ੍ਰੋਗਰਾਮ ਕੀਤੇ ਜਾਣਗੇ
30 ਦਸੰਬਰ ਨੂੰ ਹੋਵੇਗੀ ਮਾਨਸਾ ‘ਚ ਰੈਲੀ –
ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਤੇ ਏਟਕ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਕੁਲਵਿੰਦਰ ਉੱਡਤ ਨੇ ਕਿਹਾ ਕਿ 30 ਦਸੰਬਰ ਨੂੰ ਮਾਨਸਾ ਵਿਖੇ ਇਕ ਵਿਸ਼ਾਲ ਰੈਲੀ ਕੀਤੀ ਜਾਵੇਗੀ। ਜਿਸ ਦੀਆਂ ਤਿਆਰੀਆਂ ਲਈ ਵਰਕਰਾਂ ਦੀ ਡਿਊਟੀਆਂ ਲਗਾ ਦਿੱਤੀਆਂ ਹਨ। ਆਗੂਆਂ ਨੇ ਹਰ ਵਰਗ ਦੇ ਲੋਕਾਂ ਨੂੰ ਰੈਲੀ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਦਰਸ਼ਨ ਮਾਨਸ਼ਾਹੀਆ, ਰਤਨ ਭੋਲਾ, ਨਰੇਸ਼ ਕੁਮਾਰ ਬੁਰਜ ਹਰੀ, ਹਰਪ੍ਰੀਤ ਮਾਨਸਾ, ਮੁਲਾਜ਼ਮ ਆਗੂ ਰਾਜ ਕੁਮਾਰ ਸ਼ਰਮਾ, ਮਾਸਟਰ ਕ੍ਰਿਸ਼ਨ ਜੋਗਾ, ਸਾਧੂ ਰਾਮ ਢਲਾਈ ਵਾਲੇ, ਲਾਭ ਸਿੰਘ ਮੰਢਾਲੀ, ਸੁਖਦੇਵ ਸਿੰਘ ਮਾਨਸਾ, ਜੀਤ ਰਾਮ ਬਲਵਿੰਦਰ ਸਿੰਘ, ਪੁਸ਼ਪਿੰਦਰ ਚੋਹਾਨ, ਬਲਵੀਰ ਭੋਲਾ, ਰਿੰਕੂ ਮਾਨਸਾ, ਗੁਰਤੇਜ ਸਿੰਘ, ਲੀਲਾ ਸਿੰਘ, ਨਿਰਮਲ ਸਿੰਘ ਮਾਨਸਾ, ਗੁਰਦਾਸ ਸਿੰਘ ਹਾਜ਼ਰ ਸਨ।