ਸਰਦੂਲਗੜ੍ਹ ਸਿਹਤ ਵਿਭਾਗ ਨੇ ਵਿਸ਼ਵ ਆਈਓਡੀਨ ਦਿਵਸ ਮਾਇਆ
ਸਰਦੂਲਗੜ੍ਹ-22 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਵਿਸ਼ਵ ਆਇਓਡੀਨ ਦਿਵਸ ਮਨਾਇਆ ਗਿਆ। ਇਲਾਕੇ ਦੇ ਵੱਖ ਵੱਖ ਸਿਹਤ ਕੇਂਦਰਾਂ ‘ਤੇ ਜਾਗਰੂਕਤਾ ਕੈਂਪ ਲਗਾਏ ਗਏ। ਨੋਡਲ ਅਫ਼ਸਰ ਡਾ. ਵੇਦ ਪ੍ਰਕਾਸ਼ ਸੰਧੂ ਨੇ ਦੱਸਿਆ ਕਿ ਥਾਇਰਾਇਡ ਮਨੁੱਖੀ ਸਰੀਰ ਦੇ ਗਲੇ ਵਿਚ ਇਕ ਗਲੈਂਡ ਹੈ, ਸਰੀਰ ਦੀਆਂ ਹੱਡੀਆਂ ਤੇ ਨਸਾਂ ਦਾ ਵਿਕਾਸ ਕਰਦਾ ਹੈ। ਆਇਓਡੀਨ ਦੀ ਘਾਟ ਨਾਲ ਗਿਲ੍ਹੜ ਰੋਗ ਹੋਣ ਦਾ ਖਤਰਾ ਵਧ ਜਾਂਦਾ ਹੈ। ਬੱਚਿਆਂ ਦੇ ਸੰਪੂਰਨ ਵਿਕਾਸ ਤੇ ਗਰਭਵਤੀ ਔਰਤਾਂ ਲਈ ਥਾਿੲਰਾਇਡ ਗਲੈਂਡ ਦਾ ਠੀਕ ਕੰਮ ਕਰਦੇ ਰਹਿਣਾ ਜ਼ਰੂਰੀ ਹੈ। ਬਲਾਕ ਐਜੂਕੇਟਰ ਤ੍ਰਿਲੋਕ ਸਿੰਘ ਨੇ ਕਿਹਾ ਕਿ ਦੁੱਧ, ਦਹੀਂ, ਅੰਡਾ, ਮੱਛੀ, ਆਇਓਡੀਨ ਦੇ ਪੂਰਕ ਹਨ। ਇਸ ਮੌਕੇ ਸਿਹਤ ਇੰਸਪੈਕਟਰ ਨਿਰਮਲ ਸਿੰਘ ਕਣਕਵਾਲੀਆ, ਫਾਰਮੇਸੀ ਅਫ਼ਸਰ ਪ੍ਰਭਜੋਤ ਕੌਰ, ਰਵਿੰਦਰ ਸਿੰਘ ਰਵੀ ਤੇ ਹੋਰ ਲੋਕ ਹਾਜ਼ਰ ਸਨ।