ਪੰਜਾਬ ‘ਚ 600 ਬੱਸਾਂ ਦੇ ਪਰਮਿਟ ਰੱਦ, ਬੱਸ ਮਾਲਕਾਂ ‘ਚ ਹੜਕੰਪ

ਪੰਜਾਬ 'ਚ 600 ਬੱਸਾਂ ਦੇ ਪਰਮਿਟ ਰੱਦ, ਬੱਸ ਮਾਲਕਾਂ 'ਚ ਹੜਕੰਪ

ਬੱਸ ਮਾਲਕਾਂ ‘ਚ ਹੜਕੰਪ

ਸਰਦੂਲਗੜ੍ਹ-20 ਸਤੰਬਰ 2024 (ਪ੍ਰਕਾਸ਼ ਸਿੰਘ ਜ਼ੈਲਦਾਰ)
ਪੰਜਾਬ ਦੇ ਟਰਾਂਸਪੋਰਟ ਵਿਭਾਗ ਵਲੋਂ ਰਾਜ ਅੰਦਰ ਚਲਦੀਆਂ 600 ਬੱਸਾਂ ਦੇ ਪਰਮਿਟ ਰੱਦ ਕਰ ਦਿੱਤੇ ਗਏ ਹਨ। ਜਿੰਨ੍ਹਾਂ ‘ਚੋਂ 30 ਫੀਸਦੀ ਬੱਸਾਂ ਬਾਦਲ ਪਰਿਵਾਰ ਦੀ ਮਾਲਕੀ ਨਾਲ ਸਬੰਧਤ ਦੱਸੀਆਂ ਜਾ ਰਹੀਆਂ ਹਨ। ਵਿਭਾਗ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਮੁਤਾਬਿਕ ਪਿਛਲੀਆਂ ਸਰਕਾਰਾਂ (2007 ਤੋਂ 2017) ਦੇ ਕਾਰਜਕਾਲ ਦੌਰਾਨ ਬੇਨਿਯਮੀਆਂ ਤਹਿਤ ਪਰਮਿਟ ਜਾਰੀ ਕੀਤੇ ਗਏ ਸਨ। ਜਿਸ ਕਰਕੇ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ। ਰੱਦ ਕੀਤੇ ਗਏ ਪਰਮਿਟਾਂ ‘ਚ ਬਾਦਲ ਪਰਿਵਾਰ ਦੀ ਟਰਾਂਸਪੋਰਟ ਤੋਂ ਬਿਨਾਂ ਕੁਝ ਹੋਰ ਵੱਡੀਆਂ ਕੰਪਨੀਆਂ ਦੇ ਨਾਂਅ ਵੀ ਸ਼ਾਮਲ ਹਨ। ਜ਼ਿਕਰ ਯੋਗ ਹੈ ਪੰਜਾਬ ਸਰਕਾਰ ਦੀ ਇਸ ਕਾਰਵਾਈ ਨਾਲ ਬੱਸ ਕਾਰੋਬਾਰੀਆਂ ‘ਚ ਹੜਕੰਪ ਮੱਚ ਗਿਆ ਹੈ।

Read Previous

ਮੁਲਾਜ਼ਮ ਆਗੂ ਕਰਮਜੀਤ ਫਫੜੇ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਸਮਾਗਮ

Read Next

ਨਹਿਰੀ ਪਾਣੀ ਦੇ ਮਸਲੇ ਨੂੰ ਲੈ ਕੇ ਕਿਸਾਨਾਂ ਦੀ ਮੀਟਿੰਗ, ਸਿੰਚਾਈ ਮੰਤਰੀ ਦੇ ਘਰ ਮੂਹਰੇ ਧਰਨਾ 7 ਅਕਤੂਬਰ ਨੂੰ

Leave a Reply

Your email address will not be published. Required fields are marked *

Most Popular

error: Content is protected !!