ਮਸਲਾ ਨਹਿਰੀ ਪਾਣੀ ਘੱਟ ਮਿਲਣ ਦਾ
ਸਰਦੂਲਗੜ੍ਹ-5 ਸਤੰਬਰ 2024 (ਪ੍ਰਕਾਸ਼ ਸਿੰਘ ਜ਼ੈਲਦਾਰ)
ਜਮਹੂਰੀ ਕਿਸਾਨ ਸਭਾ ਵੱਲੋਂ ਜ਼ਿਲ੍ਹਾ ਮਾਨਸਾ ਦੇ ਐਕਸੀਅਨ ਦਫ਼ਤਰ ਜਵਾਹਰਕੇ ਵਿਖੇ 6 ਸਤੰਬਰ ਨੂੰ ਧਰਨਾ ਲਗਾਇਆ ਜਾਵੇਗਾ। ਜਥੇਬੰਦੀ ਦੇ ਤਹਿਸੀਲ ਪ੍ਰਧਾਨ ਮੰਗਤ ਰਾਮ ਕਰੰਡੀ ਤੇ ਆਗੂ ਰਛਪਾਲ ਸਿੰਘ ਨੇ ਨਾਹਰਾਂ ਤੇ ਕਾਮਰੇਡ ਲਾਲ ਚੰਦ ਨੇ ਦੱਸਿਆ ਕਿ ਭਾਖੜਾ ਨਹਿਰ ‘ਚੋਂ ਪੰਜਾਬ ਦੇ ਹਿੱਸੇ ਦਾ ਪੂਰਾ ਪਾਣੀ ਨਾ ਮਿਲਣ, ਵਾਰ-ਵਾਰ ਬੰਦੀ ਨੂੰ ਲੈ ਕੇ ਕਿਸਾਨ ਬਹੁਤ ਦੁਖੀ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਹਰ ਖੇਤ ਨੂੰ ਨਹਿਰੀ ਪਾਣੀ ਦੇਣ ਦਾ ਐਲਾਨ ਕਰਦੀ ਹੈ ਤੇ ਦੂਜੇ ਪਾਸੇ ਸਰਦੂਲਗੜ੍ਹ ਤਹਿਸੀਲ ਦੇ ਭਾਖੜਾ ਨਹਿਰ ਨਾਲ ਸਬੰਧਤ ਖੇਤਾਂ ਨੂੰ ਪੰਜਾਬ ਪੈਟਰਨ ਮੁਤਾਬਕ ਪਾਣੀ ਨਾ ਦੇ ਕੇ ਬੇਇਨਸਾਫੀ ਕੀਤੀ ਜਾ ਰਹੀ ਹੈ। ਉਨ੍ਹਾਂ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ ‘ਚ ਇਕੱਠੇ ਹੋ ਕੇ ਧਰਨੇ ‘ਚ ਸ਼ਾਮਲ ਹੋਇਆ ਜਾਵੇ।