ਸ਼ਾਇਨ ਸਟਾਰ ਕਲੱਬ ਮਾਨਸਾ ਨੇ ਲਗਾਇਆ ਖੂਨਦਾਨ ਕੈਂਪ
ਸਰਦੂਲਗੜ੍ਹ – 22 ਜੂਨ (ਪ੍ਰਕਾਸ਼ ਸਿੰਘ ਜ਼ੈਲਦਾਰ)
ਮਾਨਸਾ ਦੇ ਸ਼ਾਇਨ ਸਟਾਰ ਕਲੱਬ ਵਲੋਂ ਸ਼ਹਿਰ ਦੇ ਸਿਵਲ ਹਸਪਤਾਲ ਮਾਨਸਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੀ ਸ਼ੁਰੂਆਤ ਵਿਸ਼ੇਸ਼ ਸੱਦੇ ਤੇ ਪਹੁੰਚੇ ਵਿਧਾਇਕ ਡਾ. ਵਿਜੈ ਸਿੰਗਲਾ ਨੇ ਕਰਵਾਈ। ਉਨ੍ਹਾਂ ਪ੍ਰਬੰਧਕਾਂ ਦੇ ਕਾਰਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਖੂਨਦਾਨ ਸਭ ਤੋਂ ਉੱਤਮ ਦਾਨ ਹੈ। ਦੂਜਿਆਂ ਦੀ ਜਾਨ ਬਚਾਉਣ ਲਈ ਖੂਨਦਾਨ ਕਰਨ ਵਾਲੇ ਲੋਕ ਕਿਸੇ ਲੋੜਵੰਦ ਲਈ ਫਰਿਸ਼ਤੇ ਦਾ ਰੂਪ ਹੁੰਦੇ ਹਨ। ਇਸ ਦੌਰਾਨ 28 ਯੂਨਿਟ ਖੂਨਦਾਨ ਇਕੱਤਰ ਕੀਤਾ ਗਿਆ। ਉਪਰੋਕਤ ਕੰਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਐਚ. ਡੀ. ਬੀ. ਫਾਇਨਾਂਸ ਬੈਂਕ ਮਾਨਸਾ ਨੇ ਪੂਰਨ ਸਹਿਯੋਗ ਦਿੱਤਾ। ਇਸ ਮੌਕੇ ਕਲੱਬ ਪ੍ਰਧਾਨ ਸ਼ੁਰੇਸ ਕੁਮਾਰ ਸ਼ਰਮਾ, ਸੈਕਟਰੀ ਗੁਰਮੀਤ ਸਿੰਘ ਖੁਰਮੀ, ਕੈਸ਼ੀਅਰ ਰਾਜੇਸ਼ ਕੁਮਾਰ, ਮਾਸਟਰ ਅਮ੍ਰਿੰਤਪਾਲ ਸਿੰਘ, ਮਹੇਸ਼ ਕੁਮਾਰ, ਹਰਵਿੰਦਰ ਸਿੰਘ ਬਬਲੂ, ਡਾਕਟਰ ਪ੍ਰੀਤ, ਮਨਦੀਪ ਸਿੰਘ, ਕੀਰਤੀ ਸਿੰਘ, ਭੋਲਾ ਦਾਨੇਵਾਲੀਆ, ਜਸਵੀਰ ਸਿੰਘ, ਚੇਅਰਮੈਨ ਜੀਵਨ ਕੁਮਾਰ ਜਿੰਦਲ ਹਾਜ਼ਰ ਸਨ।