ਪੰਜਾਬ ਕਾਨਵੈਂਟ ਸਕੂਲ ਝੁਨੀਰ ਦੇ ਵਿਦਿਆਰਥੀਆਂ ਨੇ ਤਾਰਾ ਦੇਵੀ (ਸ਼ਿਮਲਾ) ਵਿਖੇ ਟਰੇਨਿੰਗ ਕੈਂਪ ‘ਚ ਲਿਆ ਭਾਗ
ਸਰਦੂਲਗੜ੍ਹ-23 ਮਈ (ਪ੍ਰਕਾਸ਼ ਸਿੰਘ ਜ਼ੈਲਦਾਰ)
ਪੰਜਾਬ ਕਾਨਵੈਂਟ ਸਕੂਲ ਝੁਨੀਰ ਦੇ ਵਿਦਿਆਰਥੀਆਂ ਵਲੋਂ ਤਿੰਨ ਰੋਜ਼ਾ ਟਰੈਕਿੰਗ ਐਂਡ ਹਾਈਕਿੰਗ ਕੈਂਪ ਤਾਰਾ ਦੇਵੀ ਸ਼ਿਮਲਾ ਵਿਖੇ ਲਗਾਇਆ ਗਿਆ। ਕੈਂਪ ਦੌਰਾਨ ਸਕਾਊਟ ਦੀਆਂ ਗਤੀਵਿਧੀਆਂ ਝੰਡਾ ਗੀਤ, ਪ੍ਰਾਰਥਨਾ, ਪੈਟਰੋਲ ਨਿਰੀਖਣ, ਪੈਟਰੋਲ ਮੀਟਿੰਗ, ਪੈਟਰੋਲ ਟੈਸਟਿੰਗ ਬਾਰੇ ਜਾਣਕਰੀ ਦਿੱਤੀ ਗਈ। ਪ੍ਰਿੰਸੀਪਲ ਟੀਸ਼ਾ ਅਰੋੜਾ ਨੇ ਦੱਸਿਆ ਕਿ ਸਕੂਲ ਦੇ ਕੋਆਰਡੀਨੇਟਰ ਸੁਮਿਤ ਬਾਲਾ ਦੀ ਅਗਵਾਈ ‘ਚ ਮਹਿਕਨੂਰ ਕੌਰ, ਹੁਸਨਦੀਪ ਕੌਰ, ਰਾਜਨਦੀਪ ਕੌਰ, ਗੁਰਜਿੰਦਰ ਸਿੰਘ, ਜਸਕਰਨ ਸਿੰਘ, ਗੁਰਸ਼ਾਨ ਸਿੰਘ, ਮੋਨਿਕਾ ਰਾਣੀ, ਅਮਨਜੋਤ ਸਿੰਘ, ਮਨਮੀਤ ਕੌਰ, ਗੁਰਮਨ ਸਿੰਘ, ਏਕਮ ਪ੍ਰੀਤ ਸਿੰਘ , ਸਿਮਰਜੀਤ ਕੌਰ, ਹਰਪ੍ਰੀਤ ਕੌਰ, ਹਰਮਨ ਕੌਰ ਅਤੇ ਸੌਰਿਆ ਨੇ ਕੈਂਪ ‘ਚ ਭਾਗ ਲਿਆ। ਪ੍ਰਿੰਸਪ੍ਰੀਤ ਕੌਰ ਪੁੱਤਰੀ ਨਿਰਮਲ ਸਿੰਘ ਨੂੰ ਰਾਜ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਟ੍ਰੇਨਿੰਗ ਇੰਚਾਰਜ ਓਂਕਾਰ ਸਿੰਘ ਤੇ ਉਨ੍ਹਾਂ ਦੀ ਸਮੱੁਚੀ ਟੀਮ ਨੇ ਵਿਦਿਆਰਥੀਆਂ ਨੂੰ ਵਧੀਆ ਢੰਗ ਨਾਲ ਸਿਖਲਾਈ ਪ੍ਰਦਾਨ ਕੀਤੀ।