ਸਰਦੂਲਗੜ੍ਹ ਸਿਹਤ ਵਿਭਾਗ ਨੇ ਕਿਸ਼ੋਰ ਸਿਹਤ ਤੇ ਤੰਦਰੁਸਤੀ ਦਿਵਸ ਮਨਾਇਆ
ਸਰਦੂਲਗੜ੍ਹ-14 ਮਈ (ਪ੍ਰਕਾਸ਼ ਸਿੰਘ ਜ਼ੈਲਦਾਰ )
ਸਿਵਲ ਸਰਜਨ ਮਾਨਸਾ ਡਾਕਟਰ ਹਰਦੇਵ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਰਵਨੀਤ ਕੌਰ ਸਰਦੂਲਗੜ੍ਹ ਦੀ ਅਗਵਾਈ ‘ਚ ਕਿਸ਼ੋਰ ਸਵਾਸਥ ਕਾਰਿਆਕਰਮ ਅਧੀਨ ਸਰਕਾਰੀ ਹਾਈ ਸਕੂਲ ਬਹਿਣੀਵਾਲ ਵਿਖੇ ਕਿਸ਼ੋਰ ਸਿਹਤ ਅਤੇ ਤੰਦਰੁਸਤੀ ਦਿਵਸ ਮਨਾਇਆ ਗਿਆ। ਇਸ ਮੌਕੇ ਸਬੰਧਿਤ ਵਿਸ਼ੇ ‘ਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਬਲਾਕ ਐਜੂਕੇਟਰ ਤਿਰਲੋਕ ਸਿੰਘ ਨੇ ਦੱਸਿਆ ਕਿ ਰਾਸ਼ਟਰੀ ਕਿਸ਼ੋਰ ਸਵਾਸਥ ਕਾਰਿਆਕਰਮ ਅਧੀਨ ਸਰਦੂਲਗੜ੍ਹ, ਝਨੀਰ, ਬਹਿਣੀਵਾਲ ਵਿਖੇ ਉਮੰਗ ਕਲੀਨਿਕ ਬਣਾਏ ਗਏ ਹਨ। ਜਿੱਥੇ ਹਰ ਸ਼ੁੱਕਰਵਾਰ 13 ਤੋਂ 19 ਸਾਲ ਉਮਰ ਤੱਕ ਦੇ ਬੱਚਿਆਂ ਲਈ ਕੌਂਸਲੰਿਗ ਦੀ ਸਹੂਲਤ ਹੈ। ਇਸ ਉਮਰ ਵਰਗ ‘ਚ ਬੱਚਿਆਂ ਦਾ ਸਰੀਰਕ ਤੇ ਬੌਧਿਕ ਵਿਕਾਸ ਹੁੰਦਾ ਹੈ। ਮਈ ਮਹੀਨੇ ਦੌਰਾਨ ਸਰਦੂਲਗੜ੍ਹ ਦੇ 38 ਪਿੰਡਾਂ ਵਿਚ ਕਿਸ਼ੋਰ ਸਿਹਤ ਅਤੇ ਤੰਦਰੁਸਤੀ ਦਿਵਸ ਮਨਾਏ ਜਾਣਗੇ। ਰਾਜਦੀਪ ਸਿੰਘ, ਨਵਦੀਪ ਕੌਰ, ਮੋਹਣ ਸਿੰਘ ਪੋਸਟਰ ਮੇਕਿੰਗ ਮੁਕਾਬਲੇ ਦੇ ਕ੍ਰਮਵਾਰ ਜੇਤੂ ਰਹੇ ਬੱਚਿਆਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸੇ ਤਰਾਂ ਰਾਏਪੁਰ, ਜੋੜਕੀਆਂ, ਟਿੱਬੀ ਹਰੀ ਸਿੰਘ, ਆਹਲੂਪੁਰ, ਰੋੜਕੀ ਵਿਖੇ ਵੀ ਇਹ ਦਿਵਸ ਮਨਾਇਆ ਗਿਆ। ਇਸ ਮੌਕੇ ਸਿਹਤ ਇੰਸਪੈਕਟਰ ਨਿਰਮਲ ਸਿੰਘ ਕਣਕਵਾਲੀਆ, ਕਮਿਊਨਟੀ ਹੈਲਥ ਅਫ਼ਸਰ ਜਸਪ੍ਰੀਤ ਕੌਰ, ਸੁਖਵਿੰਦਰ ਕੌਰ, ਅਜੈਬ ਸਿੰਘ ਚਹਿਲ, ਮੁੱਖ ਅਧਿਆਪਕ ਕ੍ਰਿਸ਼ਨ ਕੁਮਾਰ, ਅਧਿਆਪਕ ਹਰਿੰਦਰਪਾਲ ਸਿੰਘ, ਕੁਲਦੀਪ ਸਿੰਘ ਹਾਜ਼ਰ ਸਨ।