ਕਿਸ਼ਨਗੜ੍ਹ ‘ਚ ਇਨਕਲਾਬੀ ਕਾਨਫਰੰਸ
ਸਰਦੂਲਗੜ੍ਹ-20 ਮਾਰਚ (ਪ੍ਰਕਾਸ਼ ਸਿੰਘ ਜ਼ੈਲਦਾਰ)
ਭਾਰਤੀ ਕਮਿਊਨਿਸਟ ਪਾਰਟੀ ਵਲੋਂ ਮਾਨਸਾ ਦੇ ਪਿੰਡ ਕਿਸ਼ਨਗੜ੍ਹ ਵਿਖੇ ਇਨਕਲਾਬੀ ਕਾਨਫਰੰਸ ਕਰਵਾਈ ਗਈ। ਇਸ ਦੌਰਾਨ ਸੀ. ਪੀ. ਆਈ. ਦੇ ਕੌਮੀ ਕੌਂਸਲ ਦੇ ਮੈਂਬਰ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਵਰਤਮਾਨ ਦੌਰ ‘ਚ ਭਾਜਪਾ ਨੂੰ ਹਰਾਉਣਾ ਜ਼ਰੂਰੀ ਹੈ। ਹਾਕਮ ਧਿਰ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ‘ਤੇ ਲੱਗੀ ਹੈ। ਜਿਸ ਦੇ ਖਿਲਾਫ ਲਾਮਬੰਦ ਹੋ ਕੇ ਮੋਦੀ ਸਰਕਾਰ ਦੀਆ ਲੋਕ ਵਿਰੋਧੀ ਨੀਤੀਆਂ ਤੋਂ ਖਹਿੜਾ ਛੁਡਾਉਣ ਦਾ ਮੌਕਾ ਹੁਣ ਲੋਕਾਂ ਦੇ ਹੱਥ ਹੈ। ਕਾਮਰੇਡ ਆਗੂ ਨੇ ਮੁਜ਼ਾਹਾ ਲਹਿਰ ਦਾ ਵਿਸ਼ੇਸ਼ ਜ਼ਿਕਰ ਕੀਤਾ।
ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ, ਕਿਸਾਨ ਆਗੂ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ, ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਉੱਡਤ, ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਰੂਪ ਸਿੰਘ ਢਿੱਲੋਂ, ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਸਾਥੀ ਸੀਤਾ ਰਾਮ ਗੋਬਿੰਦਪੁਰਾ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਤੇ ਬਹੁਕੌਮੀ ਕੰਪਨੀਆਂ ਤੋਂ ਲਏ ਮੋਟੇ ਫੰਡਾਂ ਨੂੰ ਜਨਤਕ ਨਾ ਕਰਨਾਂ ਭਾਜਪਾ ਦੇ ਭ੍ਰਿਸ਼ਟਾਚਾਰੀ ਚਿਹਰੇ ਨੂੰ ਜਨਤਕ ਕਰਦਾ ਹੈ। ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੀ ਟੀਮ ਨੇ ਇਨਕਲਾਬੀ ਨਾਟਕ ਤੇ ਕੋਰੀਓਗਰਾਫੀ ਦੀ ਪੇਸ਼ਕਾਰੀ ਕੀਤੀ। ਇਸ
ਮੌਕੇ ਸਾਥੀ ਕੁਲਦੀਪ ਲਾਇਲਪੁਰੀ, ਅਜਮੇਰ ਅਕਲੀਆ, ਗੁਰਮੇਲ ਸਿੰਘ ਗੁਰਨੇ ਮਲਕੀਤ ਮੰਦਰਾਂ, ਵੇਦ ਪ੍ਰਕਾਸ਼, ਹਰਮੀਤ ਬੋੜਾਵਾਲ, ਭੁਪਿੰਦਰ ਗੁਰਨੇ, ਅਮਰੀਕ ਫਫੜੇ, ਹਰਕੇਸ਼ ਮੰਡੇਰ, ਮਲਕੀਤ ਬਖਸ਼ੀਵਾਲਾ, ਗੁਰਮੇਲ ਬਰੇਟਾ, ਗੁਰਦਿਆਲ ਦਲੇਲ ਸਿੰਘ ਵਾਲਾ, ਬਲਵਿੰਦਰ ਸ਼ਰਮਾ ਖਿਆਲਾ, ਤਾਰਾ ਚੰਦ ਬਰੇਟਾ, ਗੁਰਮੇਲ