ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਰਵਾਈ ਫੱਟਿਆਂ ਵਾਲੇ ਪੁਲ਼ ਦੇ ਦੁਬਾਰਾ ਨਿਰਮਾਣ ਦੀ ਸ਼ੁਰੂਆਤ
ਸਰਦੂਲਗੜ੍ਹ-16 ਮਾਰਚ (ਪ੍ਰਕਾਸ਼ ਸਿੰਘ ਜ਼ੈਲਦਾਰ)
ਸਥਾਨਕ ਸ਼ਹਿਰ ਵਿਖੇ ਘੱਗਰ ਦਰਿਆ ਤੇ ਬਣੇ ਇਤਿਹਾਸਕ ਤੇ ਵਿਰਾਸਤੀ ‘ਫੱਟਿਆਂ ਵਾਲੇ ਪੁਲ਼’ ਨੂੰ ਨਵਿਆਉਣ ਦੇ ਕਾਰਜ ਦੀ ਸ਼ੁਰੂਆਤ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਤੇ ਸੰਤ ਬਾਬਾ ਵਿਵੇਕਾ ਨੰਦ ਵਲੋਂ ਧਾਰਮਿਕ ਰਸਮਾਂ ਤਹਿਤ ਕਰਵਾਈ ਗਈ। ਬੀਤੇ ਸਮੈਂ ਦੌਰਾਨ ਘੱਗਰ ਦਰਿਆ ‘ਚ ਹੜ੍ਹ ਆਉਣ ਕਾਰਨ ਪੁਲ਼ ਨੂੰ ਤੋੜ ਦਿੱਤਾ ਗਿਆ ਸੀ, ਦੇ ਦੁਬਾਰਾ ਨਿਰਮਾਣ ਲਈ ਚੋਣ ਜਾਬਤਾ ਲਾਗੂ ਹੋਣ ਤੋਂ ਪਹਿਲਾਂ ਕੰਮ ਸੁਰੂ ਕਰਵਾ ਦਿੱਤਾ ਗਿਆ। ਜ਼ਿਕਰ ਯੋਗ ਹੈ ਕਿ ਇਸ ਪੁਲ਼ ਨੂੰ ਸੰਤ ਬਹਾਲ ਦਾਸ ਜੀ ਨੇ ਉਸ ਵਕਤ ਬਣਵਾਇਆ ਜਦੋਂ ਘੱਗਰ ਦਰਿਆ ਉਪਰੋਂ ਲੰਘਣ ਲਈ ਲਈ ਕੋਈ ਹੋਰ ਰਸਤਾ ਨਹੀਂ ਸੀ। ਗੱਲਬਾਤ ਕਰਦੇ ਹੋਏ ਵਿਧਾਇਕ ਬਣਾਂਵਾਲੀ ਨੇ ਦੱਸਿਆ ਕਿ ਤਕਰੀਬਨ ਸਵਾ ਮਹੀਨੇ ‘ਚ ਪੁਲ ਦਾ ਕੰਮ ਪੂਰਾ ਹੋ ਜਾਵੇਗਾ, ਨੂੰ ਪਹਿਲਾਂ ਨਾਲੋਂ ਉੱਚਾ ਚੁੁੱਕ ਕੇ 10 ਫੁੱਟ ਚੌੜਾ ਬਣਾਇਆ ਜਾਵੇਗਾ। ਜਿਸ ਲਈ ਮੁੱਖ ਮੰਤਰੀ ਵਲੋਂ ਉਨ੍ਹਾਂ ਦੇ ਨਿੱਜੀ ਫੰਡਾਂ ‘ਚੋਂ ਗਰਾਂਟ ਜਾਰੀ ਕੀਤੀ ਗਈ ਹੈ।ਇਸ ਮੌਕੇ ਸੰਜੀਵ ਸਿੰਗਲਾ, ਵਿਰਸਾ ਸਿੰਘ, ਜਗਤਾਰ ਸਿੰਘ, ਸੁਖਦੇਵ ਸਿੰਘ ਸੁੱਖਾ, ਭਿੰਦਰ ਸਿੰਘ ਪ੍ਰਧਾਨ, ਦਰਸ਼ਨ ਮਿੱਤਲ, ਜਰਨੈਲ ਸਿੰਘ, ਕਰਨੈਲ ਸਿੰਘ ਤੇ ਹੋਰ ਪਾਰਟੀ ਵਰਕਰ ਤੇ ਸ਼ਹਿਰ ਵਾਸੀ ਹਾਜ਼ਰ ਸਨ।