ਜੋਗਿੰਦਰ ਸਿੰਘ ਉਗਰਾਹਾਂ 21 ਦਸੰਬਰ ਨੂੰ ਪਹੁੰਚਣਗੇ ਸਰਦੂਲਗੜ੍ਹ, ਫਸਲਾਂ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਚੱਲ ਰਿਹੈ ਧਰਨਾ, ਜ਼ਿਲ੍ਹਾ ਪੱਧਰੀ ਇਕੱਠ ਨੂੰ ਕਰਨਗੇ ਸੰਬੋਧਨ

ਜੋਗਿੰਦਰ ਸਿੰਘ ਉਗਰਾਹਾਂ 21 ਦਸੰਬਰ ਨੂੰ ਪਹੁੰਚਣਗੇ ਸਰਦੂਲਗੜ੍ਹ, ਫਸਲਾਂ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਚੱਲ ਰਿਹੈ ਧਰਨਾ, ਜ਼ਿਲ੍ਹਾ ਪੱਧਰੀ ਇਕੱਠ ਨੂੰ ਕਰਨਗੇ ਸੰਬੋਧਨ

ਫਸਲਾਂ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਚੱਲ ਰਿਹੈ ਧਰਨਾ,

ਸਰਦੂਲਗੜ੍ਹ-14 ਦਸੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ 21 ਦਸੰਬਰ 2023 ਨੂੰ ਸਰਦੂਲਗੜ੍ਹ ਵਿਖੇ ਪਹੁੰਚ ਰਹੇ ਹਨ। ਕਿਸਾਨ ਆਗੂ ਹਰਪਾਲ ਸਿੰਘ ਮੀਰਪੁਰ ਨੇ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਪਿਛਲੇ ਕਾਫੀ ਅਰਸੇ ਤੋਂ ਸਰਦੂਲਗੜ੍ਹ ਉਪ ਮੰਡਲ ਮੈਜਿਸਟ੍ਰੇਟ ਦੇ ਦਫ਼ਤਰ ਮੂਹਰੇ ਫਸਲਾਂ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕਿਸਾਨਾਂ ਦਾ ਧਰਨਾ ਚੱਲ ਰਿਹਾ ਹੈ, ਜਿੱਥੇ ਸੂਬਾ ਪ੍ਰਧਾਨ ਕਿਸਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਨਗੇ।

ਕੀ ਹੈ ਪੂਰਾ ਮਾਮਲਾ ਬਲਾਕ ਪ੍ਰਧਾਨ ਹਰਪਾਲ ਸਿੰਘ ਮੁਤਾਬਿਕ ਪੰਜਾਬ ਸਰਕਾਰ ਨੇ ਗੜੇਮਾਰੀ ਨਾਲ ਨੁਕਸਾਨੀ ਫਸਲ ਦਾ ਮੁਆਵਜ਼ਾ ਪ੍ਰਤੀ ਏਕੜ 15 ਹਜ਼ਾਰ ਰੁ. ਦੇਣ ਦਾ ਐਲਾਨ ਕੀਤਾ ਸੀ ਪਰ ਹੁਣ ਸਿਰਫ 6800 ਰੁ. ਪ੍ਰਤੀ ਏਕੜ ਦੇ ਕੇ ਬੁੱਤਾ ਪੂਰਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਦੂਲਗੜ੍ਹ ਤੇ ਝੁਨੀਰ ਬਲਾਕ ਦਾ ਮੁਆਵਜ਼ੇ ਯੋਗ ਰਕਬਾ 18500 ਏਕੜ ਬਣਦਾ ਹੈ, ਜਦੋਂ ਕਿ ਸਰਕਾਰ ਹੁਣ ਸਿਰਫ 14000 ਏਕੜ ਦੇ ਪੈਸੇ ਦੇ ਰਹੀ ਹੈ। ਜਿਸ ਵਿਚ ਲੰਪੀ ਸਕਿਨ ਦੀ ਬਿਮਾਰੀ ਤੇ ਨਰਮਾ ਖ਼ਰਾਬੇ ਦੀ ਸਹਾਇਤਾ ਰਾਸ਼ੀ ਦਾ ਕੋਈ ਜ਼ਿਕਰ ਨਹੀਂ। ਸੰਘਰਸ਼ ਨੂੰ ਵਧੇਰੇ ਮਜ਼ਬੂਤੀ ਦੇਣ ਲਈ ਜਥੇਬੰਦੀ ਦੇ ਸੂਬਾ ਪ੍ਰਧਾਨ ਕਿਸਾਨਾਂ ਦੇ ਜ਼ਿਲ੍ਹਾ ਪੱਧਰੀ ਧਰਨੇ ਵਿਚ ਸ਼ਾਮਲ ਹੋਣਗੇ। ਜਿਸ ਲਈ ਇਲਾਕੇ ਦੇ ਪਿੰਡਾਂ ‘ਚ ਘਰ ਘਰ ਜਾ ਕੇ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ।

Read Previous

ਮਿਆਰੀ ਗੀਤਕਾਰੀ ਤੇ ਗਾਇਕੀ ਦੀ ਪ੍ਰਫੁੱਲਿਤਾ ਲਈ ਜਾਗਦੀ ਜ਼ਮੀਰ ਵਾਲੇ ਲੋਕਾਂ ਨੂੰ ਅੱਗੇ ਆਉਣਾ ਪਵੇਗਾ, ‘ਮਿੱਟੀ ਦਾ ਮੋਰ’ ਗੀਤ ਜਾਰੀ ਕੀਤਾ

Read Next

ਜ਼ਿਲ੍ਹਾ ਪੁਲਿਸ ਮੁਖੀ ਵਲੋਂ ਸਰਦੂਲਗੜ੍ਹ ਦੇ ਡੀ. ਐਸ. ਪੀ. ਪ੍ਰਿਤਪਾਲ ਸਿੰਘ ਨੂੰ ਡੀ. ਜੀ. ਪੀ. ਡਿਸਕ ਅਵਾਰਡ, ਹੌਲਦਾਰ ਗੁਰਪਿਆਰ ਸਿੰਘ ਨੂੰ ਵੀ ਕੀਤਾ ਸਨਮਾਨਿਤ

Leave a Reply

Your email address will not be published. Required fields are marked *

Most Popular

error: Content is protected !!