ਨੰਬਰਦਾਰਾਂ ਨੇ ਮਹੀਨੇਵਾਰ ਮੀਟਿੰਗ ਕੀਤੀ
ਸਰਦੂਲਗੜ੍ਹ-11 ਦਸੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਸਰਦੂਲਗੜ੍ਹ ਦੀ ਮਹੀਨੇਵਾਰ ਇਕੱਤਰਤਾ ਸਥਾਨਕ ਕਚਹਿਰੀ ਵਿਖੇ ਸਰਬਜੀਤ ਸਿੰਘ ਟਿੱਬੀ ਹਰੀ ਸਿੰਘ ਦੀ ਪ੍ਰਧਾਨਗੀ ‘ਚ ਹੋਈ। ਇਸ ਦੌਰਾਨ ਨੰਬਰਦਾਰਾਂ ਦੀਆਂ ਲਟਕਦੀਆਂ ਮੰਗਾਂ ਤੇ ਵਿਚਾਰ ਚਰਚਾ ਕੀਤੀ ਗਈ। ਨੰਬਰਦਾਰ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਉਨ੍ਹਾਂ ਦੀ ਜਥੇਬੰਦੀ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨੰਬਰਦਾਰਾਂ ਦਾ ਮਾਣ ਭੱਤਾ ਹਰਿਆਣਾ ਰਾਜ ਦੀ ਤਰਜ਼ ਤੇ ਕੀਤਾ ਜਾਵੇ, ਬੱਸ ਕਿਰਾਇਆ ਮਾਫ ਕੀਤਾ ਜਾਵੇ, ਸਿਹਤ ਬੀਮਾ ਸਕੀਮ ਲਾਗੂ ਕੀਤੀ ਜਾਵੇ, ਰਜਿਸਟਰੀਆਂ ਦਾ ਬੰਦ ਪਿਆ ਕੰਮ ਜਲਦੀ ਸ਼ੁਰੂ ਕੀਤਾ ਜਾਵੇ। ਇਸ ਮੌਕੇ ਸੁਰਜੀਤ ਸਿੰਘ ਉੱਲਕ, ਕਸ਼ਮੀਰ ਸਿੰਘ ਕੁਸਲਾ, ਬੂਟਾ ਸਿੰਘ, ਭੋਲਾ ਸਿੰਘ ਸਰਦੂਲੇਵਾਲਾ, ਹਰਬੰਸ ਸਿੰਘ ਘੁੱਦੂਵਾਲਾ, ਮੇਵਾ ਸਿੰਘ ਮੀਰਪੁਰ ਖੁਰਦ, ਹਰਗੋਪਾਲ ਸਿੰਘ ਮੀਰਪੁਰ ਕਲਾਂ, ਮਹਿੰਦਰ ਸਿੰਘ ਸਰਦੂਲਗੜ੍ਹ, ਸੁਖਪਾਲ ਸਿੰਘ ਬੀਰੇਵਾਲਾ, ਮਜੀਠਾ ਸਿੰਘ ਸਰਦੂਲਗੜ੍ਹ, ਬਲਵਿੰਦਰ ਸਿੰਘ ਸਰਦੂਲਗੜ੍ਹ, ਨਿਰਮਲ ਸਿੰਘ ਰਾਏਪੁਰ, ਸ਼ਾਮ ਸਿੰਘ ਰਾਏਪੁਰ, ਲੁੱਦਰ ਸਿੰਘ ਹਾਜ਼ਰ ਸਨ।