ਆਸ਼ਾ ਤੇ ਫੈਸਿਲੀਟੇਟਰਾਂ ਦੇ ਸਿਖਲਾਈ ਕੈਂਪ ਦੀ ਸ਼ੁਰੂਆਤ
ਸਰਦੂਲਗੜ੍ਹ-21 ਨਵੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਵਨੀਤ ਕੌਰ ਦੀ ਨਿਗਰਾਨੀ ‘ਚ ਮਾਨਸਿਕ ਸਿਹਤ ਤੇ ਬਜ਼ੁਰਗਾਂ ਦੀ ਸਾਂਭ ਸੰਭਾਲ ਸਬੰਧੀ ਆਸ਼ਾਂ ਵਰਕਰਾਂ ਤੇ ਫੈਸਿਲੀਟੇਟਰਾਂ ਨੂੰ ਸਿਖਲਾਈ ਪ੍ਰਦਾਨ ਕਰਨ ਦੇ ਤੀਜੇ ਕੈਂਪ ਦੀ ਸ਼ੁਰੂਆਤ ਹੋਈ। ਇਸ ਮੌਕੇ ਡਾ. ਰਵਨੀਤ ਨੇ ਕਿਹਾ ਅਜਿਹੇ ਪ੍ਰੋਗਰਾਮ ਬਜ਼ੁਰਗਾਂ ਨੂੰ ਦਰਪੇਸ਼ ਸਿਹਤ ਸਮੱਸਿਆਵਾਂ ਦੇ ਹੱਲ ਵਾਸਤੇ ਸਹਾਈ ਹੋਣਗੇ। ਵਿਭਾਗ ਵਲੋਂ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਸਿਹਤ ਸੇਵਾਵਾਂ ਪਹਿਲ ਦੇ ਅਧਾਰ ਤੇ ਮੁਹੱਈਆਂ ਕਰਵਾਈਆਂ ਜਾਂਦੀਆਂ ਹਨ। ਬਲਾਕ ਐਜੂਕੇਟਰ ਤਿਰਲੋਕ ਸਿੰਘ ਨੇ ਦੱਸਿਆ ਕਿ 6 ਦਿਨ ਦੀ ਸਿਖਲਾਈ ਤੋਂ ਬਾਅਦ ਲੋੜਵੰਦਾਂ ਨੂੰ ਉਨ੍ਹਾਂ ਦੇ ਘਰਾਂ ‘ਚ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਸ਼ੁਰੂਆਤੀ ਦੌਰ ‘ਚ 80 ਆਸ਼ਾ ਨੂੰ ਟਰੇਂਡ ਕੀਤਾ ਗਿਆ ਹੈ। ਇਸ ਮੌਕੇ ਜ਼ਿਲ੍ਹਾ ਕਮਿਊਨਿਟੀ ਮੋਬੀਲਾਈਜ਼ਰ ਜਗਦੇਵ ਸਿੰਘ ਤੇ ਸਿਹਤ ਮੁਲਾਜ਼ਮ ਜਗਸੀਰ ਸਿੰਘ ਨੇ ਵੀ ਜਾਣਕਾਰੀ ਸਾਂਝੀ ਕੀਤੀ।