ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਵਲੋ ਪਟਿਆਲਾ ਵਿਖੇ ਰੋਸ ਧਰਨਾ 9 ਨਵੰਬਰ ਨੂੰ

ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਵਲੋ ਪਟਿਆਲਾ ਵਿਖੇ ਰੋਸ ਧਰਨਾ 9 ਨਵੰਬਰ ਨੂੰ

ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਵਲੋ ਪਟਿਆਲਾ ਵਿਖੇ ਰੋਸ ਧਰਨਾ 9 ਨਵੰਬਰ ਨੂੰ

 ਸਰਦੂਲਗੜ੍ਹ-27 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਦੇ ਦਰਜ਼ਾ ਤਿੰਨ ਅਤੇ ਦਰਜ਼ਾ ਚਾਰ ਕਰਮਚਾਰੀ ਲਟਕਦੀਆਂ ਜਾਇਜ਼ ਮੰਗਾਂ ਨੂੰ ਲੈ ਕੇ ਟੈਕਨੀਕਲ ਐਂਡ ਮਕੈਨੀਕਲ ਇੰਪਲਾਇਜ਼ ਯੂਨੀਅਨ ਪੰਜਾਬ ਦੇ ਸੱਦੇ ‘ਤੇ ਮੁੱਖ ਦਫ਼ਤਰ ਪਟਿਆਲਾ ਵਿਖੇ 9 ਨਵੰਬਰ 2023 ਨੂੰ ਵਿਸ਼ਾਲ ਰੋਸ ਧਰਨਾ ਲਗਾਉਣਗੇ। ਸੂਬਾ ਕਮੇਟੀ ਦੇ ਆਗੂ ਪ੍ਰਧਾਨ ਮਹਿੰਮਾ ਸਿੰਘ ਧਨੌਲਾ, ਜਨਰਲ ਸਕੱਤਰ ਪਵਨ ਮੋਂਗਾ, ਵਿੱਤ ਸਕੱਤਰ ਜਗਦੇਵ ਸਿੰਘ ਘੁਰਕਣੀ, ਬਲਜੀਤ ਸਿੰਘ ਬਡਰੁੱਖਾਂ, ਰਾਮਜੀ ਸਿੰਘ ਭਲਾਈਆਣਾ, ਹਰਜੀਤ ਸਿੰਘ ਬਾਲੀਆਂ, ਮਲਾਗਰ ਸਿੰਘ ਖੁਮਾਣੋ, ਬਾਬੂ ਸਿੰਘ ਫਤਿਹਪੁਰ ਪ੍ਰੈਸ ਸਕੱਤਰ ਪੰਜਾਬ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਵਿਭਾਗ ਵਲੋਂ 35-40 ਸਾਲ ਤੋਂ ਰੈਗੂਲਰ ਸੇਵਾ ਨਿਭਾ ਰਹੇ ਫੀਲਡ ਕਰਮਚਾਰੀਆ ਨੂੰ ਤਰੱਕੀ ਦਿੱਤੇ ਬਿਨਾਂ ਹੀ ਸੇਵਾ ਮੁਕਤ ਕਰਨਾ ਬੇਇਨਸਾਫੀ ਹੈ। ਉਨ੍ਹਾਂ ਦੀ ਮੰਗ ਹੈ ਕਿ ਫੀਲਡ ਕਰਮਚਾਰੀਆਂ ਤੋਂ ਲਏ ਜਾਂਦੇ ਵਿਭਾਗੀ ਟੈਸਟ ਦੀ ਪਾਸ ਪ੍ਰਤੀਸ਼ਤਤਾ  60 ਫੀਸਦੀ ਤੋਂ ਘਟਾ ਕੇ 33 ਫੀਸਦੀ ਕੀਤੀ ਜਾਵੇ। ਡਿਸਟੈਂਸ ਅੇਜੂਕੇਸ਼ਨ ਨੂੰ ਵਿਚਾਰਿਆ ਜਾਵੇ। ਰੋਸ ਧਰਨੇ ਵਿਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿਚ ਕਰਮਚਾਰੀ ਸ਼ਾਮਾਲ ਹੋਣਗੇ।

Read Previous

ਲਖਮੀਰਵਾਲਾ ਦੇ ਪੰਜਾਬ ਜੇਤੂ ਖਿਡਾਰੀਆਂ ਦਾ ਪਿੰਡ ਪਰਤਣ ਤੇ ਨਿੱਘਾ ਸਵਾਗਤ

Read Next

ਆਂਗਣਵਾੜੀ ਯੂਨੀਅਨ ਨੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਪੁਤਲਾ ਫੂਕਿਆ

Leave a Reply

Your email address will not be published. Required fields are marked *

Most Popular

error: Content is protected !!