ਖਰੀਦ ਕੇਂਦਰ ਭੰਮੇ ਕਲਾਂ ‘ਚ ਕਿਸਾਨਾਂ ਨਾਲ ਕੀਤੀ ਗੱਲਬਾਤ
ਸਰਦੂਲਗੜ੍ਹ-26 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਬਿਕਰਮ ਸਿੰਘ ਮੋਫਰ ਵਲੋਂ ਖਰੀਦ ਕੇਂਦਰ ਭੰਮੇ ਕਲਾਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਝੋਨਾ ਵੇਚਣ ਆਏ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਫਸਲ ਦੀ ਖਰੀਦ, ਤੁਲਾਈ ਤੇ ਚੁਕਾਈ ਦੇ ਕੰਮ ਨਾਲੋ ਨਾਲ ਨਿਪਟਾਏ ਜਾਣ ਤੋਂ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨ ਨਾ ਹੋਵੇ। ਅੱਗੇ ਕਿਹਾ ਕਿ ਕੇਂਦਰ ਸਰਕਾਰ ਜਾਣ-ਬੱਝ ਕੇ ਪੰਜਾਬ ਦੇ ਚੌਲਾਂ ਦਾ ਸੈਂਪਲ ਫੇਲ ਦੱਸ ਕੇ ਕਿਸਾਨੀ ਅੰਦੋਲਨ ਵਾਲੀ ਕਿੜ ਕੱਢ ਰਹੀ ਹੈ। ਜਿਸ ਕਾਰਨ ਪੰਜਾਬ ਦੇ ਸੈਲਰ ਮਾਲਕ ਹੜਤਾਲ ਕਰਨ ਲਈ ਮਜ਼ਬੂਰ ਹੋ ਰਹੇ ਹਨ। ਕਾਂਗਰਸੀ ਆਗੂ ਨੇ ਕਿਹਾ ਲੋਕ ਹਿਤੈਸ਼ੀ ਹੋਣ ਦਾ ਦਾਅਵਾ ਕਰਨ ਵਾਲੀ ਮਾਨ ਸਰਕਾਰ ਨੂੰ ਕੇਂਦਰ ਕੋਲ ਇਸ ਮਸਲੇ ‘ਤੇ ਮਜ਼ਬੂਤੀ ਨਾਲ ਆਪਣੀ ਗੱਲ ਰੱਖਣੀ ਚਾਹੀਦੀ ਹੈ। ਇਸ ਮੌਕੇ ਮੋਹਨ ਸਿੰਘ ਝੱਬਰ, ਬਿੰਦਰ ਸਿੰਘ ਕੋਰਵਾਲਾ, ਸੁਰਜੀਤ ਸਿੰਘ, ਕਾਬਲ ਸਿੰਘ, ਹਾਜਰ ਸਨ।