ਪੰਜਾਬ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ
ਸਰਦੂਲਗੜ੍ਹ-24 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਫਿਜ਼ੀਕਲ ਹੈਂਡੀਕੈਪਡ ਐਸੋਸੀਏਸ਼ਨ ਸਰਦੂਲਗੜ੍ਹ ਦੀ ਮੀਟਿੰਗ ਸਥਾਨਕ ਸ਼ਹੀਦ ਊਧਮ ਸਿੰਘ ਧਰਮਸ਼ਾਲਾ ਵਿਖੇ ਪ੍ਰਧਾਨ ਬਲਾਕ ਅਸੀਮ ਗੋਇਲ ਦੀ ਅਗਵਾਈ ‘ਚ ਹੋਈ। ਇਸ ਦੌਰਾਨ ਅੰਗਹੀਣਾਂ ਨੂੰ ਦਰਪੇਸ ਸਮੱਸਿਆਵਾਂ ਬਾਰੇ ਗੰਭੀਰਤਾ ਨਾਲ ਵਿਚਾਰ ਚਰਚਾ ਕੀਤੀ ਗਈ। ਬਲਾਕ ਪ੍ਰਧਾਨ ਗੋਇਲ ਨੇ ਹਿਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਅੰਗਹੀਣਾਂ ਨੂੰ ਲਾਰਿਆ ਤੋਂ ਸਿਵਾਏ ਕੁਝ ਨਹੀਂ ਦਿੱਤਾ। ਸਮੇਂ ਦੀਆਂ ਸਰਕਾਰਾਂ ਦੀ ਅਣਦੇਖੀ ਕਾਰਨ ਕੁਦਰਤ ਦੀ ਮਾਰ ਝੱਲ ਰਹੇ ਅੰਗਹੀਣ ਵਰਗ ਦੇ ਲੋਕ ਪਰੇਸ਼ਾਨੀ ਦੇ ਆਲਮ ‘ਚੋਂ ਗੁਜ਼ਰ ਰਹੇ ਹਨ।
ਕਾਲੀ ਦੀਵਾਲੀ ਮਨਾਉਣ ਦਾ ਫੈਸਲਾ
ਹੈਂਡੀਕੈਪਡ ਐਸੋਸੀਏਸ਼ਨ ਵਲੋਂ ਫੈਸਲਾ ਕੀਤਾ ਗਿਆ ਕਿ ਦੀਵਾਲੀ ਵਾਲੇ ਦਿਨ ਸ਼ਹਿਰ ਦੇ ਰੋੜਕੀ ਚੌਂਕ ਤੋਂ ਬਸ ਅੱਡੇ ਤੱਕ ਕਾਲੇ ਬਿੱਲੇ ਲਗਾ ਕੇ ਰੋਸ ਮਾਰਚ ਕਰਨ ਉਪਰੰਤ ਮੁੱਖ ਮੰਤਰੀ ਪੰਜਾਬ ਦੇ ਨਾਂਅ ਇਕ ਮੰਗ ਪੱਤਰ ਭੇਜਿਆ ਜਾਵੇਗਾ। ਇਸ ਮੌਕੇ ਕਪਿਲ ਕੁਮਾਰ ਜ਼ਿਲ੍ਹਾ ਵਿੱਤ ਸਕੱਤਰ, ਗੁਰਦੀਪ ਸਿੰਘ ਦੀਪਾ ਸ਼ਹਿਰੀ ਪ੍ਧਾਨ, ਜਸਮੇਰ ਸਿੰਘ ਭੱਟੀ ਉਪ ਸ਼ਹਿਰੀ ਪ੍ਧਾਨ, ਸੁਰੇਸ਼ ਕੁਮਾਰ ਸਕੱਤਰ, ਬਲਜਿੰਦਰ ਸਿੰਘ ਭਾਊ ਵਿੱਤ ਸਕੱਤਰ, ਅਮਰੀਕ ਸਿੰਘ, ਮਨੋਜ ਕੁਮਾਰ ਚੋਪੜਾ, ਸੁਖਜਿੰਦਰ ਸਿੰਘ, ਕਿਰਨਪਾਲ ਕੌਰ, ਭੂਰਾ ਸਿੰਘ, ਕੁਲਵੰਤ ਸਿੰਘ ਫੂਸ ਮੰਡੀ, ਗਗਨ ਆਹਲੂਪੁਰ, ਰਜਨਦੀਪ ਕੌਰ, ਰਾਜਵਿੰਦਰ ਸਿੰਘ, ਕਾਕੂ ਕੌਰ, ਸੱਤਪਾਲ ਸਿੰਘ ਕੋਰਵਾਲਾ ਹਾਜ਼ਰ ਸਨ।