ਪੰਜਾਬੀ ਯੂਨੀਵਰਸਿਟੀ ਦੇ ਮਾਨਸਾ ਜ਼ੋਨ ਦਾ ਯੁਵਕ ਮੇਲਾ ਸ਼ੁਰੂ, ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕੀਤਾ ਉਦਘਾਟਨ
ਸਰਦੂਲਗੜ੍ਹ-18 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਾਨਸਾ ਜ਼ੋਨ ਦਾ ਚਾਰ ਦਿਨ ਚੱਲਣ ਵਾਲਾ ਖੇਤਰੀ ਯੁਵਕ ਮੇਲਾ 17 ਅਕਤੂਬਰ ਨੂੰ ਸਵਰਗੀ ਬਲਰਾਜ ਸਿੰਘ ਭੂੰਦੜ ਯੂਨੀਵਰਸਿਟੀ ਕਾਲਜ ਸਰਦੂਲਗੜ੍ਹ ਵਿਖੇ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਇਆ। ਉਦਘਾਟਨ ਵਾਈਸ ਚਾਂਸਲਰ ਪੋ. ਅਰਵਿੰਦ ਵਲੋਂ ਕੀਤਾ ਗਿਆ। ਇਸ ਮੌਕੇ ਪ੍ਰੋ. ਬਲਜਿੰਦਰ ਕੌਰ ਚੀਫ ਵ੍ਹਿਪ ਪੰਜਾਬ ਸਰਕਾਰ ਨੇ ਮੁੱਖ ਮਹਿਮਾਨ ਵੱਜੋਂ ਹਾਜ਼ਰੀ ਲਵਾਈ। ਫੈਸਟੀਵਲ ‘ਚ 45 ਕਾਲਜਾਂ ਦੇ ਵਿਦਿਆਰਥੀ ਭਾਗ ਲੈ ਰਹੇ ਹਨ। ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬ ਦੇ ਲੋਕ ਨਾਚ ਭੰਗੜੇ ਨਾਲ ਹੋਈ। ਪਹਿਲੇ ਦਿਨ ਦੇ ਮੁਕਾਬਲਿਆਂ ‘ਚ ਭਮਗੜੈ ‘ਚੋਂ ਗੁਰੂ ਨਾਨਕ ਕਾਲਜ ਬੁਢਲਾਡਾ ਨੇ ਪਹਿਲਾ, ਪੰਜਾਬੀ ਯੂਨੀਵਰਸਿਟੀ ਸਾਊਥ ਕੈਂਪਸ ਤਲਵੰਡੀ ਸਾਬੋ ਨੇ ਦੂਜਾ, ਰਾਇਲ ਗਰੁੱਪ ਕਾਲਜਜ਼ ਬੋੜਾਵਾਲ ਨੇ ਤੀਜਾ ਸਥਾਨ ਹਾਸਲ ਕੀਤਾ। ਗੀਤ-ਗਜ਼ਲ ਮੁਕਾਬਲੇ ‘ਚ ਗੁਰੂ ਨਾਨਕ ਕਾਲਜ ਪਹਿਲੇ, ਬੋੜਾਵਾਲ ਕਲਜ ਦੂਜੇ, ਯੂਨੀਵਰਸਿਟੀ ਕਾਲਜ ਸਰਦੂਲਗੜ ਤੀਜੇ ਸਥਾਨ ‘ਤੇ ਰਿਹਾ। ਇੰਡੀਅਨ ਗਰੁੱਪ ਸਾਂਗ ਮੁਕਾਬਲੇ ‘ਚ ਗੁਰੂ ਨਾਨਕ ਕਾਲਜ ਬੁਢਲਾਡਾ, ਐਸ. ਡੀ. ਕਾਲਜ ਮਾਨਸਾ ਕ੍ਰਮਵਾਰ ਪਹਿਲੇ ਦੂਜੇ ਸਥਾਨ ‘ਤੇ ਰਹੇ। ਗਰੁੱਪ ਸ਼ਬਦ ਗਾਇਨ ਮੁਕਾਬਲੇ ‘ਚ ਗੁਰੂ ਨਾਨਕ ਕਾਲਜ ਬੁਢਲਾਡਾ ਮੋਹਰੀ ਸਾਬਿਤ ਹੋਇਆ। ਜਦੋਂ ਕਿ ਮਾਤਾ ਸਾਹਿਬ ਗਰਲਜ਼ ਕਾਲਜ ਦਮਦਮਾ ਸਾਹਿਬ ਤੇ ਐਸ. ਡੀ. ਕਾਲਜ ਦੂਜਾ-ਤੀਜਾ ਹਾਸਲ ਕੀਤਾ।ਪਹਿਲਾ ਦਿਨ ਖ਼ੂਬ ਰੌਣਕ ਭਰਿਆ ਰਿਹਾ। ਤਕਰੀਬਨ 250 ਵਿਦਿਆਰਥੀਆਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ।