ਫੱਤਾ ਮਾਲੋਕਾ ਦੇ ਲੋਕਾਂ ਨੇ ਸਿਰਸਾ-ਮਾਨਸਾ ਸੜਕ ‘ਤੇ ਲਗਾਇਆ ਧਰਨਾ, ਮਾਮਲਾ ਪਾਈਪ ਲਾਈਨ ਪਵਾਉਣ ਦਾ

ਫੱਤਾ ਮਾਲੋਕਾ ਦੇ ਲੋਕਾਂ ਨੇ ਸਿਰਸਾ-ਮਾਨਸਾ ਸੜਕ ਤੇ ਲਗਾਇਆ ਧਰਨਾ, ਮਾਮਲਾ ਪਾਈਪ ਲਾਈਨ ਪਵਾਉਣ ਦਾ

ਮਾਮਲਾ ਪਾਈਪ ਲਾਈਨ ਪਵਾਉਣ ਦਾ

ਸਰਦੂਲਗੜ੍ਹ-5 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਪਾਈਪ ਲਾਈਨ ਪਵਾਉਣ ਦੀ ਲਟਕਦੀ ਮੰਗ ਨੂੰ ਲੈ ਕੇ ਪਿੰਡ ਫੱਤਾ ਮਾਲੋਕਾ ਦੇ ਲੋਕਾਂ ਨੇ ਸਿਰਸਾ-ਮਾਨਸਾ ਸੜਕ ‘ਤੇ ਧਰਨਾ ਲਗਾਇਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸੀ. ਪੀ. ਆਈ. ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਪੰਜਾਬ ਸਰਕਾਰ ਜਨਤਾ ਦੀ ਬੁਨਿਆਦੀ ਲੋੜਾਂ ਵੱਲ ਧਿਆਨ ਨਹੀਂ ਦੇ ਰਹੀ। ਆਪ ਸਰਕਾਰ ਦੇ ਵਾਅਦੇ ਤੇ ਦਾਅਵੇ ਖੋਖਲੇ ਸਾਬਿਤ ਹੋਏ ਹਨ। ਇਸ ਮੌਕੇ ਪੰਜਾਬ ਖੇਤ ਮਜਦੂਰ ਸਭਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਕਾਮਰੇਡ ਗੁਰਪਿਆਰ ਸਿੰਘ ਫੱਤਾ, ਕੁੱਲ ਹਿੰਦ ਕਿਸਾਨ ਸਭਾ ਸਰਦੂਲਗੜ੍ਹ ਦੇ ਪ੍ਰਧਾਨ ਬਲਵਿੰਦਰ ਸਿੰਘ ਕੋਟਧਰਮੂ, ਕਿਸਾਨ ਆਗੂ ਰਣਜੀਤ ਸਿੰਘ ਫੱਤਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰਸ਼ਾਸਨ ਦੀ ਤਰਫੋਂ ਡੀ. ਐੱਸ. ਪੀ. ਪ੍ਰਿਤਪਾਲ ਸਿੰਘ ਤੇ ਬੀ. ਡੀ. ਪੀ. ਓ. ਵਲੋਂ ਮਸਲੇ ਦੇ ਹੱਲ ਦਾ ਭਰੋਸਾ ਦਿੱਤੇ ਜਾਣ ਤੇ ਧਰਨਾ ਸਮਾਪਤ ਕਰ ਦਿੱਤਾ ਗਿਆ।

Read Previous

ਸਰਦੂਲਗੜ੍ਹ ਵਿਖੇ ਕਿਸਾਨਾਂ ਦਾ ਧਰਨਾ ਜਾਰੀ

Read Next

ਸਰਦੂਲਗੜ੍ਹ ਦੇ ਯੂਨੀਵਰਸਿਟੀ ਕਾਲਜ ਵਿਖੇ ਖੇਤਰੀ ਯੁਵਕ ਮੇਲਾ 17 ਅਕਤੂਬਰ ਤੋਂ, ਇਲਾਕੇ ਦੇ ਲੋਕਾਂ ਨੂੰ ਖੁੱਲ੍ਹਾ ਸੱਦਾ

Leave a Reply

Your email address will not be published. Required fields are marked *

Most Popular

error: Content is protected !!