ਕਰੀਪੁਰ ਡੁੰਮ ਦੇ ਲੋਕਾਂ ਦਾ ਸ਼ਲਾਘਾ ਯੋਗ ਫੈਸਲਾ, ਸੰਤ ਮੱਖਣ ਮੁਨੀ ਨੂੰ ਸਰਬਸੰਮਤੀ ਨਾਲ ਚੁਣਿਆ ਸਰਪੰਚ
ਸਰਦੂਲਗੜ੍ਹ-4 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਪੰਚਾਇਤੀ ਚੋਣਾਂ ਦਾ ਐਲਾਨ ਹੋਣ ਤੋਂ ਪਹਿਲਾਂ ਹੀ ਕਰੀਪੁਰ ਡੁੰਮ ਦੇ ਲੋਕਾਂ ਨੇ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਥਾਪ ਕੇ ਡੂੰਘੀ ਸਿਆਣਪ ਦਾ ਸਬੂਤ ਦਿੱਤਾ ਹੈ।ਬੀਤੇ ਸਮੇਂ ਦੌਰਾਨ ਘੱਗਰ ਦਰਿਆ ‘ਚ ਆਏ ਹੜ੍ਹ ਤੋਂ ਬਚਾਅ ਹੋਣ ਤੇ ਪਿੰਡ ਵਾਸੀਆਂ ਵਲੋਂ ਡੇਰਾ ਡੁੰਮ ਵਿਖੇ ਸ਼ੁਕਰਾਨੇ ਵੱਜੋਂ ਸ੍ਰੀ ਅਖੰਠ ਪਾਠ ਸਾਹਿਬ ਪ੍ਰਕਾਸ਼ ਕਰਵਾਇਆ ਗਿਆ ਸੀ, ਭੋਗ ਉਪਰੰਤ ਇਕੱਤਰ ਲੋਕਾਂ ਨੇ ਸਰਬਸੰਮਤੀ ਨਾਲ ਡੇਰੇ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਮੱਖਣ ਮੁਨੀ ਨੂੰ ਪਿੰਡ ਦਾ ਸਰਪੰਚ ਬਣਾਉਣ ਦਾ ਫੈਸਲਾ ਕਰ ਦਿੱਤਾ। ਜਿਸ ਦੀ ਸ਼ਲਾਘਾ ਯੋਗ ਚਰਚਾ ਪੂਰੇ ਇਲਾਕੇ ਵਿਚ ਹੈ। ਜ਼ਿਕਰ ਯੋਗ ਹੈ ਪਿੰਡ ਤੇ ਇਲਾਕੇ ਦੇ ਲੋਕ ਉਪਰੋਕਤ ਡੇਰੇ ਪ੍ਰਤੀ ਅਥਾਹ ਸ਼ਰਧਾ ਰੱਖਦੇ ਹਨ। ਪਿੰਡ ਵਾਸੀਆਂ ਵਲੋਂ ਇਹ ਜ਼ਿੰਮੇਵਾਰੀ ਸੌਂਪੇ ਜਾਣ ਤੇ ਸੰਤ ਮੱਖਣ ਮੁਨੀ ਨੇ ਸਮੂਹ ਨਗਰ ਨਿਵਾਸੀਆਂ ਤੇ ਮੌਕੇ ਤੇ ਹਾਜ਼ਰ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਬਾਬਾ ਚੰਦਰ ਮੁਨੀ, ਬਾਬਾ ਗੋਪਲਾ ਦਾਸ, ਬਾਬਾ ਲਾਲ ਦਾਸ, ਬਾਬਾ ਜੀਵਨ ਦਾਸ, ਬਾਬਾ ਜਿਉਣ ਦਾਸ, ਬਾਬਾ ਲਲਿਤ ਮੁਨੀ ਤੇ ਹੋਰ ਲੋਕ ਹਾਜ਼ਰ ਸਨ।