ਸਰਦੂਲਗੜ੍ਹ ਸਿਹਤ ਵਿਭਾਗ ਨੇ ਮਨਾਇਆ ਕਿਸ਼ੋਰ ਸਿਹਤ ਤੇ ਤੰਦਰੁਸਤੀ ਦਿਵਸ

ਸਰਦੂਲਗੜ੍ਹ ਸਿਹਤ ਵਿਭਾਗ ਨੇ ਮਨਾਇਆ ਕਿਸ਼ੋਰ ਸਿਹਤ ਤੇ ਤੰਦਰੁਸਤੀ ਦਿਵਸ

ਸਰਦੂਲਗੜ੍ਹ ਸਿਹਤ ਵਿਭਾਗ ਨੇ ਮਨਾਇਆ ਕਿਸ਼ੋਰ ਸਿਹਤ ਤੇ ਤੰਦਰੁਸਤੀ ਦਿਵਸ

ਸਰਦੂਲਗੜ੍ਹ-30 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਸਿਵਲ ਹਸਪਤਾਲ ਸਰਦੂਲਗੜ੍ਹ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਰਵਨੀਤ ਕੌਰ ਦੀ ਅਗਵਾਈ ‘ਚ ਟਿੱਬੀ ਹਰੀ ਸਿੰਘ, ਬਹਿਣੀਵਾਲ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਹਲੂਪਰ ਵਿਖੇ ਕਿਸ਼ੋਰ ਸਿਹਤ ਤੇ ਤੰਦਰੁਸਤੀ ਦਿਵਸ ਮਨਾਇਆ ਗਿਆ। ਬਲਾਕ ਐਜੂਕੇਟਰ ਤਿਰਲੋਕ ਸਿੰਘ ਨੇ ਕਿਹਾ ਕਿ 12 ਤੋਂ 19 ਸਾਲ ਤੱਕ ਦੀ ਉਮਰ ਦੌਰਾਨ ਲੜਕੇ ਲੜਕੀਆਂ ਦੇ ਸਰੀਰ ਵਿਚ ਕਈ ਹਾਰਮੋਨ ਬਦਲਾਅ ਦੇ ਕਾਰਣ ਤਬਦੀਲੀਆਂ ਆਉਂਦੀਆਂ ਹਨ। ਇਸ ਉਮਰ ਦੇ ਨੌਜਵਾਨ ਆਪਣੀਆਂ ਸਮੱਸਿਆਵਾਂ ਦਾ ਹੱਲ ਸਰਕਾਰੀ ਹਸਤਪਾਲ ਵਿਚ ਮੈਡੀਕਲ ਸਹਾਇਤਾ, ਡਾਕਟਰੀ ਸਲਾਹ ਮਸ਼ਵਰੇ ਰਾਹੀਂ ਕਰਵਾ ਸਕਦੇ ਹਨ। ਇਸ ਮੌਕੇ ਬੱਚਿਆ ਦੇ ਚਾਰਟ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ। ਸਿਹਤ ਵਿਭਾਗ ਵਲੋਂ ਜੇਤੂਆਂ ਪ੍ਰਸੰਸਾ ਪੱਤਰ ਦਿੱਤੇ ਗਏ। ਪ੍ਰਿੰਸੀਪਲ ਨਛੱਤਰ ਸਿੰਘ ਨੇ ਸਿਹਤ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ, ਸੁਖਵਿੰਦਰ ਕੌਰ, ਸੋਨੂ ਕੌਰ, ਸੋਮ ਪ੍ਰਕਾਸ਼, ਜਸਮੀਤ ਕੌਰ, ਕੁਲਵਿੰਦਰ ਕੌਰ, ਕਰਮਜੀਤ ਕੌਰ, ਸਰੁਚੀ, ਕਮਿਊਨਿਟੀ ਸਿਹਤ ਅਫ਼ਸਰ ਕੁਲਦੀਪ ਕੌਰ, ਕਿਰਨਜੀਤ ਕੌਰ, ਦਲਜੀਤ ਸਿੰਘ ਸੰਧੂ ਹਾਜ਼ਰ ਸਨ।

Read Previous

ਸੋਢੀ ਭਰਾਵਾਂ ਵਲੋਂ ਪਿਤਾ ਦੀ ਯਾਦ ‘ਚ ਸਰਕਾਰੀ ਹਸਪਤਾਲ ਨੂੰ ਕੁਰਸੀਆਂ ਦਾਨ

Read Next

ਸਰਦੂਲਗੜ੍ਹ ਵਿਖੇ ਭਾਕਿਯੂ ਏਕਤਾ ਉਗਰਾਹਾਂ ਦਾ ਧਰਨਾ ਜਾਰੀ

Leave a Reply

Your email address will not be published. Required fields are marked *

Most Popular

error: Content is protected !!