ਮਿਸ਼ਨ ਇੰਦਰਧਨੁਸ਼ ਤਹਿਤ ਟੀਕਾਕਰਣ ਦੀ ਸ਼ੁਰੂਆਤ
ਸਰਦੂਲਗੜ੍ਹ-11 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਸਿਵਲ ਸਰਜਨ ਡਾਕਟਰ ਅਸ਼ਵਨੀ ਕੁਮਾਰ ਦੇ ਨਿਰਦੇਸ਼ਾਂ ਅਨੁਸਾਰ ਸਿਹਤ ਕੇਦਰ ਖਿਆਲਾ ਕਲਾਂ ਦੇ ਪਿੰਡਾਂ ਵਿਚ ਮਿਸ਼ਨ ਇੰਦਰਧਨੁਸ਼ ਤਹਿਤ ਟੀਕਾਕਰਣ ਦੇ ਪਹਿਲੇ ਗੇੜ ਦੀ ਸ਼ੁਰੂਆਤ ਕੀਤੀ ਗਈ। ਟੀਕਾਕਰਨ ਤੋਂ ਵਾਂਝੇ ਰਹੇ ਪੰਜ ਸਾਲ ਉਮਰ ਤੱਕ ਦੇ ਬੱਚਿਆਂ ਸਮੇਤ ਔਰਤਾਂ ਨੂੰ ਭੱਠਿਆਂ, ਢਾਣੀਆਂ ਤੋਂ ਇਲਾਵਾ ਪਹੁੰਚ ਤੋਂ ਦੂਰ ਦੀਆਂ ਹੋਰਨਾਂ ਥਾਵਾਂ ਤੇ ਸਿਹਤ ਟੀਮਾਂ ਵਲੋਂ ਅੱਪੜ ਕੇ ਟੀਕੇ ਲਗਾਏ ਜਾਣਗੇ। ਇਹ ਪ੍ਰਕਿਰਿਆ ਪੂਰਾ ਹਫ਼ਤਾ ਜਾਰੀ ਰਹੇਗੀ।
ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਦੀਪ ਸ਼ਰਮਾ ਨੇ ਦੱਸਿਆ ਕਿ ਆਮ ਹਾਲਾਤਾਂ ‘ਚ ਇਕ ਸਾਲ ਉਮਰ ਤੱਕ ਦੇ ਬਹੁਤ ਸਾਰੇ ਬੱਚਿਆਂ ਦੀ ਮੌਤ ਹੋ ਜਾਂਦੀ ਹੈ। ਇਹ ਟੀਕਕਰਨ ਕੈਂਪ ਮੌਤ ਦਰ ਨੂੰ ਘੱਟ ਕਰਨ ‘ਚ ਸਹਾਈ ਹੋਣਗੇ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾਕਟਰ ਅਰਸ਼ਦੀਪ ਸਿੰਘ ਨੇ ਕਿਹਾ ਕਿ ਟੀਕਾਕਰਨ ਮੁਹਿੰਮ ਖਸਰਾ ਰੁਬੈਲਾ ਬਿਮਾਰੀ ਦਾ ਮੁਕੰਮਲ ਖਾਤਮਾ ਕਰਨ ਲਈ ਪੰਜਾਬ ਸਰਕਾਰ ਦਾ ਇਕ ਅਹਿਮ ਤੇ ਚੰਗਾ ਉਪਰਾਲਾ ਹੈ। ਇਸ ਦੌਰਾਨ ਜਾਗਰੂਕਤਾ ਸਮੱਗਰੀ ਰਾਹੀਂ ਮਾਪਿਆਂ ਨੂੰ ਸਿਹਤ ਜਾਣਕਾਰੀ ਪ੍ਰਦਾਨ ਕੀਤੀ ਗਈ। ਇਸ ਮੌਕੇ ਕੇਵਲ ਸਿੰਘ ਬਲਾਕ ਐਜੂਕੇਟਰ, ਸੁਖਵਿੰਦਰ ਕੌਰ, ਗੁਰਪ੍ਰੀਤ ਸਿੰਘ, ਦੁਰਗਾ ਰਾਮ ਸਿਹਤ ਕਰਮਚਾਰੀ ਹਾਜ਼ਰ ਸਨ।
One Comment
Good job sir