ਸਰਦੂਲਗੜ੍ਹ ਦੇ ਨੰਬਰਦਾਰਾਂ ਦਾ ਅਹਿਮ ਫੈਸਲਾ, ਨਸ਼ਾ ਤਸਕਰਾਂ ਦੀ ਨਹੀਂ ਕਰਾਉਣਗੇ ਜ਼ਮਾਨਤ
ਸਰਦੂਲਗੜ੍ਹ-11 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਸਰਦੂਲਗੜ੍ਹ ਦੀ ਮਹੀਨੇਵਾਰ ਇਕੱਤਰਤਾ ਵਿਜੈ ਕੁਮਾਰ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਮਾਨਸਾ ਦੀ ਪ੍ਰਧਾਨਗੀ ‘ਚ ਸਥਾਨਕ ਕਚਹਿਰੀ ਵਿਖੇ ਹੋਈ। ਸ਼ੁਰੂਆਤ ‘ਚ ਜਥੇਬੰਦੀ ਦੇ ਆਗੂ ਪ੍ਰੀਤਮ ਸਿੰਘ ਬਾਜੇਵਾਲਾ ਦੇ ਲੜਕੇ ਤੇ ਨਿਰਮਲ ਸਿੰਘ ਰਾਏਪੁਰ ਦੀ ਪਤਨੀ ਦੀ ਅਚਾਨਕ ਮੌਤ ਹੋ ਜਾਣ ਤੇ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਨਸ਼ਾ ਤਸਕਰਾਂ ਦੀ ਜ਼ਮਾਨਤ ਨਹੀਂ ਦੇਣਗੇ ਨੰਬਰਦਾਰ – ਇਸ ਦੌਰਾਨ ਨੰਬਰਦਾਰਾਂ ਨੇ ਇਕ ਅਹਿਮ ਫੈਸਲਾ ਕਰਦੇ ਹੋਏ ਮਤਾ ਪਾਸ ਕੀਤਾ ਕਿ ਸਰਦੂਲਗੜ੍ਹ ਹਲਕੇ ਦਾ ਕੋਈ ਵੀ ਨੰਬਰਦਾਰ ਕਿਸੇ ਨਸ਼ੇੜੀ ਜਾ ਨਸ਼ਾ ਤਸਕਰ ਵਿਅਕਤੀ ਦੀ ਨਾ ਹਮਾਇਤ ਕਰੇਗਾ ਤੇ ਨਾ ਹੀ ਜ਼ਮਾਨਤ ਦੇਵੇਗਾ।
ਨੰਬਰਦਾਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦਾ ਸਿਹਤ ਬੀਮਾ ਲਾਗੂ ਕੀਤਾ ਜਾਵੇ, ਟੋਲ ਪਲਾਜਾ ਮਾਫ਼ ਕੀਤਾ ਜਾਵੇ, ਹੜ੍ਹਾਂ ਨਾਲ ਨੁਕਸਾਨੀ ਫਸਲਾਂ ਦਾ ਮੁਆਵਜ਼ਾ ਸਹੀ ਤੇ ਪੀੜਤ ਕਿਸਾਨਾਂ ਨੂੰ ਜਲਦੀ ਦਿੱਤਾ ਜਾਵੇ। ਇਸ ਮੌਕੇ ਸੁਰਜੀਤ ਸਿੰਘ ਉੱਲਕ, ਮੇਵਾ ਸਿੰਘ ਮੀਰਪੁਰ ਖੁਰਦ, ਸੁਖਪਾਲ ਸਿੰਘ ਬੀਰੇਵਾਲਾ, ਗਮਦੂਰ ਸਿੰਘ ਝੰਡੂਕੇ, ਮਜੀਠਾ ਸਿੰਘ ਸਰਦੂਲਗੜ੍ਹ, ਜਸਵੰਤ ਸਿੰਘ ਚੋਟੀਆਂ, ਗੁਰਸੇਵਕ ਸਿੰਘ ਮੀਆਂ, ਬਿੱਕਰ ਸਿੰਘ ਦਸੌਂਧੀਆ, ਗੁਰਤੇਜ ਸਿੰਘ ਬਰਨ, ਕਸ਼ਮੀਰ ਸਿੰਘ ਕੁਸਲਾ, ਹਰਗੋਪਾਲ ਸਿੰਘ ਮੀਰਪੁਰ ਕਲਾਂ, ਮਹਿੰਦਰ ਸਿੰਘ ਸਰਦੂਲਗੜ੍ਹ, ਰੋਸ਼ਨ ਲਾਲ ਫੂਸਮੰਡੀ, ਸਰਬਣ ਸਿੰਘ ਆਦਮਕੇ ਹਾਜ਼ਰ ਸਨ।