ਮਿਸ਼ਨ ਸਮਰੱਥ ਤਹਿਤ ਅਧਿਆਪਕਾਂ ਦਾ ਸਿਖਲਾਈ ਕੈਂਪ ਲਗਾਇਆ
ਸਰਦੂਲਗੜ੍ਹ – 4 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਮਿਸ਼ਨ ਸਮਰੱਥ ਤਹਿਤ ਸਰਦੂਲਗੜ੍ਹ ਬਲਾਕ ਅਧੀਨ ਸਰਕਾਰੀ ਸਕੂਲਾਂ ਦੇ ਪੰਜਾਬੀ, ਅੰਗਰੇਜੀ ਤੇ ਗਣਿਤ ਵਿਸ਼ੇ ਦੇ ਅਧਿਆਪਕਾਂ ਦਾ ਦੂਜੇ ਫੇਜ਼ ਦਾ ਦੋ ਰੋਜਾ ਕੈਂਪ ਮਿਤੀ 31 ਅਗਸਤ ਤੇ 1 ਸਤੰਬਰ 2023 ਨੂੰ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਫੱਤਾ ਮਾਲੋਕਾ ਵਿਖੇ ਲਗਾਇਆ ਗਿਆ। ਪਹਿਲੇ ਦਿਨ ਜ਼ਿਲ੍ਹਾ ਪ੍ਰੋਜੈਕਟ ਕੋਆਰਡੀਨੇਟਰ ਡਾਕਟਰ ਅੰਗਰੇਜ਼ ਸਿੰਘ ਵਿਰਕ, ਅਮਰਜੀਤ ਸਿੰਘ ਚਹਿਲ, ਡੀ.ਆਰ.ਪੀ. ਕੇਵਲ ਸਿੰਘ, ਰਜਿੰਦਰ ਸਿੰਘ ਨੇ ਅਧਿਆਪਕਾਂ ਨੂੰ ਪੂਰੀ ਸਮਰਪਣ ਤੇ ਉਤਸ਼ਾਹ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਬੀ.ਆਰ.ਪੀ. ਆਰਤੀ ਜੀ ਨੇ ਦੱਸਿਆ ਕੇ ਇਸ ਕੈਂਪ ਦੇ ਚਾਰ ਫੇਜ਼ ਹੋਣਗੇ। ਹਰ ਅਧਿਆਪਕ ਉਪਰੋਕਤ ਤਿੰਨ ਵਿਸ਼ਿਆਂ ਦੀ ਦੋ ਦਿਨਾਂ ਟਰੇਨਿੰਗ ਹਾਸਲ ਕਰੇਗਾ। ਇਸ ਦੌਰਾਨ ਇੰਦਰਜੀਤ ਸਿੰਘ ਡੀ.ਆਰ.ਪੀ ਨੇ ਪੰਜਾਬੀ ਵਿਸ਼ੇ ਨੂੰ ਹੋਰ ਰੌਚਿਕ ਬਣਾਉਣ ਲਈ ਵੱਖ-ਵੱਖ ਗਤੀਵਿਧੀਆਂ ਤੋਂ ਇਲਾਵਾ ਪੜ੍ਹਾਉਣ ਦੇ ਹੋਰਨਾਂ ਤੌਰ ਤਰੀਕਿਆਂ ਬਾਰੇ ਚਾਨਣਾ ਪਾਇਆ। ਅਧਿਆਪਕ ਰਾਜ ਕੁਮਾਰ ਨੇ ਗਣਿਤ ਵਿਸ਼ੇ ਨੂੰ ਪੜ੍ਹਾਉਣ ਦੀ ਸੁਖਾਲ਼ੀ ਤਕਨੀਕ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।