ਸਿਹਤ ਵਿਭਾਗ ਵਲੋਂ ਸਿਹਤ ਸੁਝਾਅ ਸਬੰਧੀ ਜਾਗਰੂਕਤਾ ਪ੍ਰਦਰਸ਼ਨੀ
ਸਰਦੂਲਗੜ੍ਹ-12 ਜੁਲਾਈ (ਪ੍ਰਕਾਸ਼ ਸਿੰਘ ਜ਼ੈਲਦਾਰ) ਡਾਇਰੈਕਟਰ ਸਿਹਤ ਵਿਭਾਗ ਚੰਡੀਗੜ੍ਹ ਤੇ ਸਿਵਲ ਸਰਜਨ ਮਾਨਸਾ ਡਾ. ਅਸ਼ਵਨੀ ਕੁਮਾਰ ਦੇ ਨਿਰਦੇਸ਼ਾਂ ‘ਤ ਸਿਹਤ ਵਿਭਾਗ ਖਿਆਲਾ ਕਲਾਂ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਹਰਦੀਪ ਸ਼ਰਮਾ ਦੀ ਅਗਵਾਈ ‘ਚ ਹੜ੍ਹ ਦੇ ਮੌਸਮ ਦੌਰਾਨ ਸਿਹਤ ਸੁਝਾਅ ਸਬੰਧੀ ਜਾਗਰੂਕਤਾ ਪ੍ਰਦਰਸ਼ਨੀ ਲਗਾਈ ਗਈ।
ਇਸ ਮੌਕੇ ਡਾ. ਹਰਮਨਦੀਪ ਸਿੰਘ ਨੇ ਕਿਹਾ ਡਾਇਰੈਕਟਰ ਸਿਹਤ ਵਿਭਾਗ ਜਾਗਰੂਕਤਾ ਡਾਇਰੈਕਟਰ ਸਿਹਤ ਵਿਭਾਗ ਦਾ ਇਕ ਬਹੁਤ ਵਧੀਆ ਉਪਰਾਲਾ ਹੈ। ਸੀਨੀਅਰ ਸਿਹਤ ਸੁਪਰਵਾਈਜ਼ਰ ਸਰਬਜੀਤ ਸਿੰਘ ਨੇ ਦੱਸਿਆ ਕਿ ਹੜ੍ਹਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਨੈਸ਼ਨਲ ਵੈਕਟਰ ਬੋਰਨ ਡਿਜ਼ੀਜ਼ ਮਲੇਰੀਆ, ਡੇਂਗੂ, ਦਸਤ ਲੱਗਣ ਤੋਂ ਬਚਾਅ ਸਬੰਧੀ ਸਿਹਤ ਟੀਮਾਂ ਲੋਕਾਂ ਨੂੰ ਘਰ-ਘਰ ਪਹੁੰਚ ਕੇ ਜਾਗਰੂਕ ਕਰ ਰਹੀਆਂ ਹਨ। ਸਿਹਤ ਸੁਪਰਵਾਈਜ਼ਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਬੱਚਿਆਂ ਦੇ ਖਸਰਾ ਰੁਬੇਲਾ ਟੀਕਾਕਰਨ ਤੇ ਮਮਤਾ ਦਿਵਸ ਰਾਹੀਂ ਹਰ ਬੁੱਧਵਾਰ ਜਾਂਚ ਕੈਂਪ ਲਗਾਏ ਜਾਂਦੇ ਹਨ। ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਵਿਜੇ ਕੁਮਾਰ ਤੇ ਦਰਸ਼ਨ ਸਿੰਘ ਨੇ ਕਿਹਾ ਕਿ ਮਲੇਰੀਆ ਤੇ ਡੇਂਗੂ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਜਾਗਰੂਕਤਾ ਕੈਂਪ ਲਗਾਤਾਰ ਜਾਰੀ ਹਨ।
ਬਲਾਕ ਐਜੂਕੇਟਰ ਕੇਵਲ ਸਿੰਘ ਨੇ ਬੱਚਿਆਂ, ਔਰਤਾਂ ਵਿਚ ਕੁਪੋਸ਼ਣ ਦੀ ਰੋਕਥਾਮ ਲਈ ਵਿਸਥਾਰ ਨਾਲ ਚਾਨਣਾ ਪਾਇਆ।ਇਸ ਦੌਰਾਨ ਸਿਹਤਮੰਦ ਆਦਤਾਂ ਆਪਣਾਉਣ ਤੇ ਬਿਮਾਰੀਆਂ ਤੋਂ ਬਚਾਅ ਸਬੰਧੀ ਜਾਗਰੂਕਤਾ ਪਰਚੇ ਵੀ ਵੰਡੇ ਗਏ। ਇਸ ਮੌਕੇ ਦੀਦਾਰ ਸਿੰਘ, ਯਾਦਵਿੰਦਰ ਸਿੰਘ, ਜਸਪਾਲ ਕੌਰ ਤੇ ਹੋਰ ਸਿਹਤ ਕਰਮਚਾਰੀ ਹਾਜ਼ਰ ਸਨ।
One Comment
Thanks sir