ਭਿਆਣਾ ਸਾਹਿਬ ਭੰਮੇ ਖੁਰਦ ਵਿਖੇ ਅੱਖਾਂ ਦਾ ਜਾਂਚ ਕੈਂਪ ਲਗਾਇਆ
ਸਰਦੂਲਗੜ੍ਹ – 7 ਜੁਲਾਈ (ਪ੍ਰਕਾਸ਼ ਸਿੰਘ ਜ਼ੈਲਦਾਰ) ਭਿਆਣਾ ਸਾਹਿਬ ਭੰਮੇ ਖੁਰਦ ਵਿਖੇ ਨੇੜਲੇ ਪਿੰਡਾਂ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਅਤੇ ਲਗਾਇਆ ਗਿਆ।ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੀ ਟੀਮ ਨੇ 200 ਮਰੀਜ਼ਾਂ ਦੀਆਂ ਅੱਖਾਂ ਦਾ ਨਿਰੀਖਣ ਕੀਤਾ। ਜਿੰਨ੍ਹਾਂ ‘ਚੋਂ 25 ਵਿਅਕਤੀਆਂ ਦੀਆਂ ਅੱਖਾਂ ਦਾ ਅਪਰੇਸ਼ਨ ਕੀਤਾ ਜਾਵੇਗਾ। ਇਸ ਮੌਕੇ ਗੁਰਪਵਿੱਤਰ ਸਿੰਘ, ਪ੍ਰਧਾਨ ਗੁਰਜੰਟ ਸਿੰਘ, ਸੈਕਟਰੀ ਮੱਘਰ ਸਿੰਘ, ਸੰਤ ਜਰਨੈਲ ਸਿੰਘ ਧਿੰਗੜ ਵਾਲੇ, ਖਜ਼ਾਨਚੀ ਹਰਮੇਲ ਸਿੰਘ, ਸਰਪੰਚ ਲਾਭ ਸਿੰਘ, ਸਮਾਜ ਸੇਵੀ ਗੁਰਪ੍ਰੀਤ ਸਿੰਘ ਭੰਮਾ, ਪਰਮਜੀਤ ਸਿੰਘ, ਹਰਤੇਜ ਸਿੰਘ, ਸਾਬਕਾ ਸਰਪੰਚ ਸਤਨਾਮ ਸਿੰਘ, ਗੁਰਦੀਪ ਸਿੰਘ, ਮਿੱਠੂ ਸਿੰਘ, ਨਛੱਤਰ ਸਿੰਘ, ਜਰਨੈਲ ਸਿੰਘ, ਮਾਸਟਰ ਬਲਵੰਤ ਸਿੰਘ, ਗੁਰਪ੍ਰੀਤ ਸਿੰਘ ਹੀਰਕੇ, ਨਿਰਮਲ ਸਿੰਘ ਮੌਜੀਆ, ਡਿੰਪਲ ਫਰਮਾਹੀ ਤੇ ਹੋਰ ਲਕ ਹਾਜ਼ਰ ਸਨ।