ਪਰਵਿੰਦਰ ਸਿੰਘ ਝੋਟਾ ਤੇ ਕਾਮਰੇਡ ਰਾਜਵਿੰਦਰ ਰਾਣਾ ਵਲੋਂ ਸਰਦੂਲਗੜ੍ਹ ਵਿਖੇ ਇਕੱਤਰਤਾ)
ਸਰਦੂਲਗੜ੍ਹ – 09 ਜੂਨ (ਪ੍ਰਕਾਸ਼ ਸਿੰਘ ਜ਼ੈਲਦਾਰ) ਬੀਤੇ ਦਿਨੀਂ ਨਸ਼ਿਆਂ ਖਿਲਾਫ ਮਾਨਸਾ ਤੋਂ ਵੱਜੀ ਕੂਕ ਲੋਕ ਆਵਾਜ਼ ਬਣਨ ਲੱਗੀ ਹੈ।ਮੋਹਰੀ ਹੋ ਕੇ ਨਸ਼ਾ ਤੇ ਨਸ਼ਾ ਤਸਕਰਾਂ ਵਿਰੁੱਧ ਲੜਾਈ ਦਾ ਆਗਾਜ਼ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਤੇ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਸਰਦੂਲਗੜ੍ਹ ਪਹੁੰਚ ਕੇ ਨੌਜਵਾਨਾਂ ਨਾਲ ਇਕੱਤਰਾ ਕੀਤੀ। ਕਾਮਰੇਡ ਰਾਣਾ ਨੇ ਕਿਹਾ ਕਿ ਪ੍ਰਸ਼ਾਸਨ ਦੇ ਕੁਝ ਲੋਕ ਨਸ਼ੇ ਦੇ ਸੌਦਾਗਰਾਂ ਦੇ ਸਿਰ ਤੇ ਹੱਥ ਰੱਖਦੇ ਹਨ।ਜਿਸ ਕਰਕੇ ਉਹ ਸਰਦੂਲਗੜ੍ਹ ਤੇ ਮਾਨਸਾ ‘ਚ ਬੇਖੌਫ ਨਸ਼ਾ ਵੇਚ ਰਹੇ ਹਨ।ਉਨ੍ਹਾਂ ਮੰਗ ਕੀਤੀ ਕਿ ਜਿਹੜੇ ਮੈਡੀਕਲ ਸਟੋਰ ਵਾਲੇ ਨਸ਼ਾ ਵੇਚਣ ਦੇ ਦੋਸ਼ੀ ਪਾਏ ਜਾਣ, ਉਹਨਾਂ ਦੇ ਲਾਇਸੰਸ ਰੱਦ ਹੋਣੇ ਚਾਹੀਦੇ ਹਨ।ਮਿਲੀ ਭੁਗਤ ਨਾਲ ਨਸ਼ਾ ਵਿਕਵਾਉਣ ਵਾਲਿਆਂ ਦੀ ਪਹਿਚਾਣ ਕਰਕੇ ਸਖ਼ਤ ਕਾਨੂੰਨੀ ਕਾਰਵਈ ਕੀਤੀ ਜਾਵੇ। ਨਸ਼ਾ ਵਿਰੋਧੀ ਮੁਹਿੰਮ ਨੂੰ ਅੱਗੇ ਚਲਾਉਣ ਲਈ ਸ਼ਹਿਰ ਦੇ ਨੌਜਵਾਨਾਂ ਦੀ ਇਕ ਕਮੇਟੀ ਗਠਿਤ ਕੀਤੀ ਗਈ।ਇਸ ਮੌਕੇ ਡਾ. ਬਿੱਕਰਜੀਤ ਸਿੰਘ ਸਾਧੂਵਾਲਾ, ਕਾਮਰੇਡ ਬੰਸੀ ਲਾਲ, ਬੌਬ ਸਿੱਧੂ, ਅਮਨ ਪਟਵਾਰੀ, ਸੁਰਿੰਦਰਪਾਲ ਮਾਨਸਾ, ਗੁਰਦੀਪ ਸਿੰਘ, ਰੀਤੂ ਕੌਰ, ਹਰਜੀਤ ਸਿੰਘ,ਕੁਲਵੰਤ ਸਿੰਘ, ਪ੍ਰਿੰਸ ਸੰਧੂ, ਹਰਪਾਲ ਸਿੰਘ, ਰਾਜੂ ਸਾਧੂਵਾਲਾ ਤੇ ਹੋਰ ਨੌਜਵਾਨ ਹਾਜ਼ਰ ਸਨ।