ਲ੍ਹਾ ਟੀਕਾਕਰਨ ਅਫ਼ਸਰ ਵਲੋਂ ਸਿਹਤ ਕੇਂਦਰਾਂ ਦਾ ਨਿਰੀਖਣ
ਸਰਦੂਲਗੜ੍ਹ – 07 ਜੂਨ (ਪ੍ਰਕਾਸ਼ ਸਿੰਘ ਜ਼ੈਲਦਾਰ) ਬੱਚਿਆਂ ਨੂੰ ਮਾਰੂ ਬਿਮਾਰੀਆਂ ਤੋਂ ਬਚਾਅ ਲਈ ਸਿਹਤ ਵਿਭਾਗ ਮਾਨਸਾ ਵਲੋਂ ਹਰ ਬੁੱਧਵਾਰ ਟੀਕਾਕਰਨ ਕੈਂਪ ਲਗਾਏ ਜਾਂਦੇ ਹਨ। ਜਿਸ ਦੇ ਮੱਦੇਨਜ਼ਰ ਡਾਕਟਰ ਨਵਰੂਪ ਕੌਰ ਜ਼ਿਲ੍ਹਾ ਟੀਕਾਕਰਨ ਅਫ਼ਸਰ ਨੇ ਸਿਹਤ ਬਲਾਕ ਖਿਆਲਾ ਕਲਾਂ ਦੇ ਬੁਰਜ ਹਰੀ, ਬੁਰਜ ਢਿੱਲਵਾਂ ਤੇ ਰੜ ਦੇ ਸਿਹਤ ਕੇਂਦਰਾਂ ਦਾ ਅਚਨਚੇਤ ਨਿਰੀਖਣ ਕਰਦਿਆਂ ਟੀਕਾਕਰਨ ਪ੍ਰੋਗਰਾਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਖਸਰਾ ਰੁਬੇਲਾ ਦੇ ਪੂਰਨ ਖਾਤਮੇ ਦਾ ਟੀਚਾ ਦਸੰਬਰ 2023 ਰੱਖਿਆ ਗਿਆ ਹੈ, ਦੇ ਲਈ ਹਰ ਬੱਚੇ ਨੂੰ ਦੋਵੇਂ ਖੁਰਾਕਾਂ ਦੇਣੀਆਂ ਲਾਜ਼ਮੀ ਹਨ। ਟੀਕਾਕਰਨ ਉਪਰੰਤ ਜੇਕਰ ਸਬੰਧਿਤ ਬੱਚੇ ਨੂੰ ਕੋਈ ਪਰੇਸ਼ਾਨੀ ਹੁੰਦੀ ਹੈ ਤਾਂ ਉਸ ਦੀ ਸੂਚਨਾ ਸਿਹਤ ਮਹਿਕਮੇ ਨੂੰ ਤੁਰੰਤ ਭੇਜੀ ਜਾਵੇ। ਘਰਾਂ ਦਾ ਦੌਰਾ ਕਰਨ ਸਮੇਂ ਆਸ਼ਾ ਵਰਕਰ ਵਲੋਂ ਵਿਸ਼ੇਸ਼ ਸੂਚੀ ਤਿਆਰ ਕੀਤੀ ਜਾਵੇ। ਸੰਪੂਰਨ ਟੀਕਾਕਰਨ ਤੋਂ ਇਲਾਵਾ 6 ਮਹੀਨੇ ਤੱਕ ਮਾਂ ਦਾ ਦੁੱਧ ਪਿਲਾਉਣ ਤੋਂ ਬਾਅਦ ਨਾਲ-ਨਾਲ ਓਪਰੀ ਖੁਰਾਕ ਸ਼ੁਰੂ ਕਰਨ ਤੇ ਬੱਚਿਆਂ ਦੀ ਮੌਤ ਦਰ ਨੂੰ ਘੱਟ ਕੀਤਾ ਜਾ ਸਕਦਾ ਹੈ। ਆਮ ਆਦਮੀ ਕਲੀਨਿਕ ਦੇ ਡਾਕਟਰਾਂ ਨੂੰ ਕੈਂਪਾਂ ਦੇ ਭਾਗੀਦਾਰ ਬਣਨ ਤੇ ਹਰ ਸਮੇਂ ਡਾਕਟਰੀ ਕਿੱਟ ਮੁਕੰਮਲ ਰੱਖਣ ਦੀ ਹਿਦਾਇਤ ਕੀਤੀ। ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਹਰਦੀਪ ਸ਼ਰਮਾ ਨੇ ਕਿਹਾ ਕਿ ਦੇ ਜੱਚਾ ਬੱਚਾ ਕਾਰਡ ਰਾਹੀਂ ਮਾਪਿਆਂ ਨੂੰ ਬੱਚੇ ਦੇ ਟੀਕਾਕਰਨ, ਸੰਭਾਲ, ਵਾਧੇ ਤੇ ਵਿਕਾਸ ਦੀ ਜਾਣਕਾਰੀ ਦੇ ਨਾਲ ਸਿਹਤਮੰਦ ਆਦਤਾਂ ਬਾਰੇ ਵੀ ਜਾਣੂ ਕਰਵਾਇਆ ਜਾਵੇ। ਪੰਜ ਸਾਲ ਤੱਕ ਦੇ ਹਰ ਬੱਚੇ ਦਾ ਸੰਪੂਰਨ ਟੀਕਾਕਰਨ ਯਕੀਨੀ ਬਣਾਇਆ ਜਾਵੇ। ਇਸ ਮੌਕੇ ਬਲਾਕ ਐਜੂਕੇਟਰ ਕੇਵਲ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
One Comment
ਧੰਨਵਾਦ ਜੀ