ਝੰਡਾ ਕਲਾਂ ਪੀਰ ਵਲੈਤ ਸ਼ਾਹ ਦੇ ਮੇਲੇ ‘ਤੇ ਕਬੱਡੀ ਟੂਰਨਾਮੈਂਟ ਕਰਵਾਇਆ

ਝੰਡਾ ਕਲਾਂ ਪੀਰ ਵਲੈਤ ਸ਼ਾਹ ਦੇ ਮੇਲੇ ‘ਤੇ ਕਬੱਡੀ ਟੂਰਨਾਮੈਂਟ ਕਰਵਾਇਆ

ਝੰਡਾ ਕਲਾਂ ਪੀਰ ਵਲੈਤ ਸ਼ਾਹ ਦੇ ਮੇਲੇ ‘ਤੇ ਕਬੱਡੀ ਟੂਰਨਾਮੈਂਟ ਕਰਵਾਇਆ

ਸਰਦੂਲਗੜ੍ਹ – 07 ਜੂਨ (ਪ੍ਰਕਾਸ਼ ਸਿੰਘ ਜ਼ੈਲਦਾਰ) ਮਾਨਸਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਝੰਡਾ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਪੀਰ ਬਾਬਾ ਵਲੈਤ ਸ਼ਾਹ ਜੀ ਦੀ ਯਾਦ ‘ਚ ਨਗਰ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ ਲਗਾਇਆ ਗਿਆ। ਇਸ ਦੌਰਾਨ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਉਣ ਉਪਰੰਤ ਰਾਗੀ ਸਿੰਘਾਂ ਵਲੋਂ ਦਿਵਾਨ ਸਜਾਏ ਗਏ। ਭਾਈ ਮਹਿਲ ਸਿੰਘ ਚੰਡੀਗੜ੍ਹ ਇੰਟਰਨੈਸ਼ਨਲ ਕਵੀਸ਼ਰੀ ਜਥੇ ਨੇ ਸਿੱਖ ਧਰਮ ਨਾਲ ਸਬੰਧਿਤ ਬਿਰਤਾਂਤ ਪੇਸ਼ ਕਰਕੇ ਹਾਜ਼ਰੀ ਲਗਵਾਈ। ਗੁਰੂ ਕਾ ਲੰਗਰ ਅਤੁੱਟ ਵਰਤਿਆ।

ਆਖਰੀ ਦਿਨ ਸਰਬ ਸਾਂਝੀ ਸੇਵਾ ਸੁਸਾਇਟੀ ਝੰਡਾ ਕਲਾਂ ਨੇ ਸ਼ਾਨਦਾਰ ਕਬੱਡੀ ਟੂਰਨਾਮੈਂਟ ਕਰਵਾਇਆ। ਜਿਸ ਵਿਚ ਇੰਟਰਨੈਸ਼ਨਲ ਕਲੱਬਾਂ ਦੀਆਂ ਚਾਰ ਟੀਮਾਂ ਨੇ ਭਾਗ ਲਿਆ। ਜਿੰਨ੍ਹਾਂ ਵਿਚ ਫੱਕਰ ਝੰਡਾ, ਜਗਰਾਂਓ, ਮਾਨਸਾ-ਕੋਟੜਾ ਤੇ ਲਾਲੀ ਵੀਰ ਕਬੱਡੀ ਕਲੱਬ ਹਿਸਾਰ ਦੀਆਂ ਟੀਮਾਂ ਨੇ ਖੇਡ ਦੇ ਜੌਹਰ ਦਿਖਾਏ। ਫਸਵੇਂ ਮੁਕਾਬਿਲਆਂ ‘ਚ ਫੱਕਰ ਝੰਡਾ ਕਲੱਬ ਦੀ ਟੀਮ ਪਹਿਲੇ ਤੇ ਜਗਰਾਂਓ ਦੀ ਟੀਮ ਦੂਜੇ ਸਥਾਨ ਤੇ ਰਹੀ।

ਜੇਤੂ ਟੀਮ ਨੂੰ 51 ਹਜ਼ਾਰ ਰੁਪਏ ਦਾ ਇਨਾਮ ਰਸ਼ਪਾਲ ਸਿੰਘ ਭੁੱਲਰ (ਯੂ. ਕੇ.) ਦੇ ਪਿਤਾ ਚਾਨਣ ਸਿੰਘ ਦੁਆਰਾ, ਉਪ ਜੇਤੂ ਟੀਮ ਨੂੰ 41 ਹਜ਼ਾਰ ਰੁਪਏ ਦਾ ਇਨਾਮ ਹਰਕੀਰਤ ਸਿੰਘ ਸਿੱਧੂ ਤੇ ਉਸਦੇ ਪਰਿਵਾਰ ਵਲੋਂ ਦਿੱਤਾ ਗਿਆ। ਬੈਸਟ ਰੇਡਰ ਰੁਪਿੰਦਰ ਦੋਦਾ ਤੇ ਬੈਸਟ ਸਟੌਪਰ ਕਾਲਾ ਦੋਦਾ ਨੂੰ ਚੁਣਿਆ ਗਿਆ। ਸਭ ਤੋਂ ਵਧੀਆ ਚੁਣੇ ਖਿਡਾਰੀਆਂ ਨੂੰ ਰਾਮ ਖਿਆਲਾ ਵਲੋਂ ਖੁਰਾਕੀ ਤੱਤ ਪ੍ਰੋਟੀਨ ਦੇ ਕੇ ਸਨਮਾਨਿਤ ਕੀਤਾ ਗਿਆ। ਸੇਵਕ ਬਰਾੜ ਨੇ ਟਰੈਕਟਰ ਦੇ ਸਟੰਟ ਦਿਖਾ ਕੇ ਦਰਸ਼ਕਾਂ ਨੂੰ ਅਚੰਭਿਤ ਕਰ ਦਿੱਤਾ।

ਐਡਵੋਕੇਟ ਹਰਪਾਲ ਸਿੰਘ ਖਾਰਾ, ਇਮਾਨ ਸਿੰਘ ਖਾਰਾ, ਐਸ ਐਚ. ਓ. ਵਿਕਰਮਜੀਤ ਸਿੰਘ ਨੇ ਵਿਸ਼ੇਸ਼ ਮਹਿਮਾਨ ਵੱਜੋਂ ਹਾਜ਼ਰੀ ਲਵਾਈ। ਸਵਾਗਤੀ ਕਮੇਟੀ ਵਲੋਂ ਲੈਕਚਰਾਰ ਬਲਜੀਤਪਾਲ ਸਿੰਘ, ਸਾਬਕਾ ਫੌਜੀ ਇਕਬਾਲ ਸਿੰਘ, ਜਸਵੀਰ ਸਿੰਘ, ਏ. ਐਸ. ਆਈ. ਇਕਬਾਲ ਸਿੰਘ, ਜਸਵੰਤ ਸਿੰਘ ਥਿੰਦ ਨੇ ਪਹੁੰਚੇ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਿਆ।

ਇਸ ਮੌਕੇ ਲੈਕਚਰਾਰ ਅਮਨਦੀਪ ਸਿੰਘ ਪੱਲ੍ਹਾ, ਅਰਸ਼ਦੀਪ ਸਿੰਘ ਸਿੱਧੂ, ਹਰਜਿੰਦਰ ਸਿੰਘ ਵਿਰਕ, ਜਸਵਿੰਦਰ ਸਿੰਘ, ਡਾ. ਗਗਨ, ਲਵਪ੍ਰੀਤ ਪੰਨੂ, ਰਣਜੀਤ ਸਿੰਘ ਥਿੰਦ, ਜਸਵੀਰ ਸਿੰਘ ਨੱਢਾ, ਦਲਜੀਤ ਸਿੰਘ ਤੋਚੀ, ਸਮੂਹ ਪਿੰਡ ਵਾਸੀ ਤੇ ਹੋਰ ਖੇਡ ਪ੍ਰੇਮੀ ਹਾਜ਼ਰ ਸਨ।

Read Previous

ਭਾਕਿਯੂ ਉਗਰਾਹਾਂ ਨੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ

Read Next

ਜ਼ਿਲ੍ਹਾ ਟੀਕਾਕਰਨ ਅਫ਼ਸਰ ਵਲੋਂ ਸਿਹਤ ਕੇਂਦਰਾਂ ਦਾ ਨਿਰੀਖਣ

Leave a Reply

Your email address will not be published. Required fields are marked *

Most Popular

error: Content is protected !!